ਨਵੀਂ ਦਿੱਲੀ (ਭਾਸ਼ਾ)- ਇਰਾਕ ਤੋਂ ਆਏ 6 ਮਹੀਨੇ ਦੇ ਬੱਚੇ ਦੇ ਦਿਲ 'ਚ ਕਈ ਛੇਕ ਸਨ, ਜਿਨ੍ਹਾਂ ਦਾ ਇੱਥੋਂ ਦੇ ਇਕ ਹਸਪਤਾਲ 'ਚ ਆਪਰੇਸ਼ਨ ਕੀਤਾ ਗਿਆ। ਬੱਚਾ ਗੰਭੀਰ ਰੂਪ ਨਾਲ ਕੁਪੋਸ਼ਣ ਦਾ ਸ਼ਿਕਾਰ ਸੀ। ਡਾਕਟਰਾਂ ਨੇ ਦੱਸਿਆ ਕਿ ਉੱਤਰ ਭਾਰਤ 'ਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਆਪਰੇਸ਼ਨ ਸੀ। ਡਾਕਟਰਾਂ ਨੇ ਵੀਰਵਾਰ ਨੂੰ ਕਿਹਾ ਕਿ ਬੱਚਾ ਇਕ ਅਜੀਬ ਜਨਮਜਾਤ ਦਿਲ ਦੀ ਬੀਮਾਰੀ ਤੋਂ ਪੀੜਤ ਸੀ ਜਿਸ ਨੇ ਉਸ ਦੇ ਫੇਫੜਿਆਂ ਅਤੇ ਗੁਰਦਿਆਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਸੀ। ਬੱਚਾ ਡਬਲ ਆਊਟਲੈੱਟ ਰਾਈਟ ਵੈਂਟ੍ਰਿਕਲ (ਡੀ.ਓ.ਆਰ.ਵੀ.) ਤੋਂ ਪੀੜਤ ਸੀ, ਨਾਲ ਹੀ ਵੈਂਟ੍ਰਿਕੂਲਰ ਸੈਪਟਲ ਡਿਫੈਕਟ (ਵੀ.ਐੱਸ.ਡੀ.) (ਦਿਲ 'ਚ ਛੇਕ) ਅਤੇ ਇੰਟੇਰਪਏਡ ਏਓਰਟਿਕ ਆਰਕ (ਆਈ.ਏ.ਏ.) (ਖੱਬੀ ਧਮਣੀ ਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੋਣਾ) ਨਾਲ ਵੀ ਪੀੜਤ ਸਨ। ਡਾਕਟਰਾਂ ਅਨੁਸਾਰ, ਡੀ.ਓ.ਆਰ.ਵੀ. ਇਕ ਜਨਮਜਾਤ ਬੀਮਾਰੀ ਹੈ ਜਿਸ 'ਚ ਦਿਲ ਦੀਆਂ ਦੋ ਵੱਡੀਆਂ ਧਮਨੀਆਂ, ਪਲਮਨਰੀ ਆਰਟਰੀ ਅਤੇ ਖੱਬੀ ਧਮਣੀ, ਦੋਵੇਂ ਸੱਜੀ ਧਮਣੀ ਨਾਲ ਜੁੜੀਆਂ ਰਹਿੰਦੀਆਂ ਹਨ। ਇਹ ਹਰ ਇਕ ਲੱਖ ਬੱਚਿਆਂ 'ਚੋਂ 4-8 ਬੱਚਿਆਂ 'ਚ ਹੁੰਦਾ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, 15 ਪਿਸਤੌਲ ਅਤੇ ਕਾਰਤੂਸ ਜ਼ਬਤ
ਡੀ.ਓ.ਆਰ.ਵੀ. ਨਾਲ ਆਈ.ਏ.ਏ ਇਕ ਅਜੀਬ ਘਟਨਾ ਹੈ। ਹਸਪਤਾਲ ਨੇ ਕਿਹਾ ਕਿ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਸਾਕੇਤ ਦੇ ਡਾਕਟਰਾਂ ਨੇ ਬੱਚੇ ਦੀ ਜਾਨ ਬਚਾਉਣ ਲਈ ਸਰਜਰੀ ਅਤੇ ਇੰਟਰਵੈਂਸ਼ਨ ਕਾਰਡੀਓਲੋਜੀ ਪ੍ਰਕਿਰਿਆਵਾਂ ਦੀ ਵਰਤੋਂ ਕੀਤੀ। ਹਸਪਤਾਲ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਹੈ, ਜਦੋਂ ਉੱਤਰ ਭਾਰਤ 'ਚ ਇਸ ਪ੍ਰਕਿਰਿਆ ਰਾਹੀਂ ਅਪਰੇਸ਼ਨ ਕੀਤਾ ਗਿਆ ਹੈ। ਡਾਕਟਰ ਕੁਲਭੂਸ਼ਣ ਸਿੰਘ ਡਾਗਰ, ਪ੍ਰਧਾਨ ਡਾਇਰੈਕਟਰ, ਮੁੱਖ ਸਰਜਨ ਅਤੇ ਹੈੱਡ ਨਿਯੋਨਟਲ ਐਂਡ ਕਾਂਜੇਨਾਈਟਲ ਸਰਜਰੀ ਦੀ ਅਗਵਾਈ 'ਚ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ , ਸਾਕੇਤ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਬੱਚੇ ਦਾ ਇਲਾਜ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪੁਣੇ ’ਚ ‘ਆਪ’ ਵਰਕਰਾਂ ਨੇ ਸੀਤਾਰਮਨ ਦੇ ਕਾਫ਼ਿਲੇ ਨੂੰ ਵਿਖਾਏ ਕਾਲੇ ਝੰਡੇ
NEXT STORY