ਮੇਰਠ- ਲਾੜੀ ਦੇ ਪਰਿਵਾਰ ਵਾਲੇ ਬਾਰਾਤ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਲੱਗੇ ਸਨ। ਮੰਡਪ ਸਜ ਚੁੱਕਾ ਸੀ। ਓਧਰ ਲਾੜਾ ਵੀ ਸਿਹਰਾ ਸਜਾ ਕੇ ਬਾਰਾਤ ਕੱਢਣ ਦੀ ਤਿਆਰੀ ਵਿਚ ਸੀ। ਇਸ ਦੌਰਾਨ ਲਾੜੀ ਦੇ ਪਰਿਵਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਬਿਊਟੀ ਪਾਰਲਰ ਤੋਂ ਸਜ-ਧਜ ਕੇ ਆਪਣੇ ਪ੍ਰੇਮੀ ਨਾਲ ਬਾਈਕ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਦਾ ਹੈ।
ਇਹ ਵੀ ਪੜ੍ਹੋ- ਔਰਤਾਂ ਲਈ ਖੁਸ਼ਖ਼ਬਰੀ; ਅੱਜ ਖ਼ਾਤਿਆਂ 'ਚ ਆਉਣਗੇ 1250 ਰੁਪਏ
ਪ੍ਰੇਮੀ ਨਾਲ ਦੌੜੀ ਲਾੜੀ
ਇਹ ਕੋਈ ਬਾਲੀਵੁੱਡ ਦੀ ਕੋਈ ਰੋਮਾਂਟਿਕ-ਕਾਮੇਡੀ ਫਿਲਮ ਨਹੀਂ ਸਗੋਂ ਹਕੀਕਤ ਹੈ। ਮੇਰਠ ਜ਼ਿਲ੍ਹੇ ਦੇ ਦੌਰਾਲਾ ਥਾਣਾ ਖੇਤਰ ਵਿਚ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲਾੜੀ ਪੱਖ ਦੇ ਲੋਕ ਬਾਰਾਤ ਦੀ ਉਡੀਕ ਵਿਚ ਸਨ। ਲਾੜੀ ਵਿਆਹ ਤੋਂ ਕੁਝ ਘੰਟੇ ਪਹਿਲਾਂ ਮੇਕਅੱਪ ਕਰਾਉਣ ਲਈ ਦੌਰਾਲਾ ਸਥਿਤ ਇਕ ਬਿਊਟੀ ਪਾਰਲਰ ਗਈ ਸੀ। ਜਿਵੇਂ ਹੀ ਮੇਕਅੱਪ ਹੋਇਆ, ਲਾੜੀ ਉੱਥੇ ਹੀ ਬਾਹਰ ਖੜ੍ਹੀ ਬਾਈਕ 'ਤੇ ਬੈਠ ਕੇ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ।
ਇਹ ਵੀ ਪੜ੍ਹੋ- ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ, ਮੌਕੇ 'ਤੇ ਪਿਆ ਚੀਕ-ਚਿਹਾੜਾ
ਗਸ਼ ਖਾ ਕੇ ਡਿੱਗਿਆ ਲਾੜਾ
ਜਦੋਂ ਲਾੜੀ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਕੁੜੀ ਦੌੜ ਗਈ ਹੈ, ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਕੁੜੀ ਦੀ ਭਾਲ ਕੀਤੀ ਪਰ ਕਿਤੇ ਵੀ ਉਸ ਦਾ ਸੁਰਾਗ ਨਹੀਂ ਮਿਲਿਆ। ਲਾੜੀ ਦੀ ਮਾਂ ਨੇ ਲਾੜੇ ਪੱਖ ਨੂੰ ਫੋਨ ਕਰ ਕੇ ਝੂਠ ਬੋਲ ਦਿੱਤਾ ਕਿ ਸਾਡੀ ਧੀ ਪਾਰਲਰ ਜਾਂਦੇ ਸਮੇਂ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਸੁਣ ਕੇ ਲਾੜਾ ਗਸ਼ ਖਾ ਕੇ ਡਿੱਗ ਗਿਆ। ਸਦਮੇ ਵਿਚ ਲਾੜਾ ਬੀਮਾਰ ਹੋ ਗਿਆ, ਪਰ ਜਦੋਂ ਉਸ ਦਾ ਪਰਿਵਾਰ ਲਾੜੀ ਦੇ ਘਰ ਪਹੁੰਚਿਆ ਤਾਂ ਸੱਚਾਈ ਸਾਹਮਣੇ ਆਈ।
ਇਹ ਵੀ ਪੜ੍ਹੋ- ਲਾਵਾਰਿਸ ਲਾਸ਼ਾਂ ਦੀ 'ਵਾਰਿਸ' ਬਣੀ ਇਹ ਕੁੜੀ, ਕਰ ਚੁੱਕੀ ਹੈ 4 ਹਜ਼ਾਰ ਤੋਂ ਵੱਧ ਅੰਤਿਮ ਸੰਸਕਾਰ
ਲਾੜੀ ਦੇ ਪਿਤਾ ਨੇ ਥਾਣੇ 'ਚ ਦਿੱਤੀ ਸ਼ਿਕਾਇਤ
ਲਾੜੀ ਦੇ ਪਿਤਾ ਨੇ ਇਸ ਘਟਨਾ ਦੀ ਸ਼ਿਕਾਇਤ ਥਾਣੇ ਵਿਚ ਦਿੱਤੀ। ਲਾੜੀ ਦੇ ਪਿਤਾ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਦੋ ਨੌਜਵਾਨਾਂ- ਇਕ ਬਾਗਪਤ ਤੋਂ ਅਤੇ ਉਸ ਦੇ ਸਾਥੀ 'ਤੇ ਉਸ ਦੀ ਧੀ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਗਿਆ। ਸ਼ਿਕਾਇਤ ਮੁਤਾਬਕ ਉਹ ਲੋਕ ਲਾੜੀ ਨੂੰ ਬਾਈਕ 'ਤੇ ਲੈ ਗਏ। ਪਰਿਵਾਰ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਦੋਸ਼ੀ ਨਸ਼ੇ ਦੇ ਆਦੀ ਹਨ ਅਤੇ ਕੁੜੀ ਦੀ ਸੁਰੱਖਿਆ ਨੂੰ ਲੈ ਕੇ ਉਹ ਡਰੇ ਹੋਏ ਹਨ।
ਪੁਲਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਪਤਾ ਲਾੜੀ ਅਤੇ ਦੋ ਨੌਜਵਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਧੀ ਰਾਤੀਂ ਲੱਗ ਗਈ ਭਿਆਨਕ ਅੱਗ, 4 ਗੱਡੀਆਂ ਸੜ ਕੇ ਹੋ ਗਈਆਂ ਸੁਆਹ
NEXT STORY