ਲੰਡਨ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬੀਬੀਸੀ ਦੀ ਡਾਕੂਮੈਂਟਰੀ ਨੂੰ ਲੈ ਕੇ ਦੁਨੀਆ ਭਰ 'ਚ ਵਿਵਾਦ ਵਧਦਾ ਜਾ ਰਿਹਾ ਹੈ। ਜਿੱਥੇ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ 'ਤੇ ਸਵਾਲ ਖੜ੍ਹੇ ਕੀਤੇ ਹਨ, ਉਥੇ ਹੁਣ ਹਿੰਦੂ ਫੋਰਮ ਆਫ ਬ੍ਰਿਟੇਨ (ਐੱਚ.ਐੱਫ.ਬੀ.) ਨੇ ਬੀਬੀਸੀ ਨੂੰ ਪੱਤਰ ਲਿਖ ਕੇ ਖਰੀਆਂ-ਖਰੀਆਂ ਸੁਣਾਈਆਂ ਹਨ।
HFB ਨੇ ਕਿਹਾ ਹੈ ਕਿ ਉਹ ਬੀਬੀਸੀ ਦੇ 'ਹਿੰਦੂ ਵਿਰੋਧੀ ਪੱਖਪਾਤ' ਤੋਂ ਨਿਰਾਸ਼ ਹੈ। ਬੀਬੀਸੀ ਨਿਊਜ਼ ਦੇ ਸੀਈਓ ਡੇਬੋਰਾ ਟਰਨਸ ਨੂੰ ਲਿਖੇ ਇੱਕ ਪੱਤਰ ਵਿੱਚ HFB ਨੇ ਕਿਹਾ, "ਇੰਡੀਆ: India: The Modi Question ਦੀ ਸਮੱਗਰੀ ਤੋਂ ਨਿਰਪੱਖ ਰਿਪੋਰਟਿੰਗ ਦਾ ਮੂਲ ਗਾਇਬ ਹੈ। ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸਾਡੇ ਕੋਲ ਇਹ ਕਹਿੰਦੇ ਹੋਏ ਸੰਪਰਕ ਕੀਤਾ ਹੈ ਕਿ ਬੀਬੀਸੀ ਦਸਤਾਵੇਜ਼ੀ ਨੂੰ ਪ੍ਰਸਾਰਿਤ ਕਰਨ ਵਿੱਚ ਅਸੰਵੇਦਨਸ਼ੀਲ ਰਹੀ ਹੈ ਜਿਸ ਕਾਰਨ ਦੋ ਭਾਈਚਾਰਿਆਂ ਵਿੱਚ ਵਿਵਾਦ ਵਧ ਸਕਦਾ ਹੈ।"
ਇਹ ਵੀ ਪੜ੍ਹੋ : ਸ਼੍ਰੀਲੰਕਾਈ ਕ੍ਰਿਕਟਰ ਅਰਜੁਨ ਰਣਤੁੰਗਾ ਨੇ ਭਾਰਤੀ ਕੰਪਨੀ ਨਾਲ ਕੀਤੀ ਸਾਂਝੇਦਾਰੀ, ਸਮਝੌਤੇ 'ਤੇ ਕੀਤੇ ਦਸਤਖ਼ਤ
ਦੱਸ ਦੇਈਏ ਕਿ ਹਿੰਦੂ ਫੋਰਮ ਆਫ ਬ੍ਰਿਟੇਨ ਬ੍ਰਿਟਿਸ਼ ਹਿੰਦੂਆਂ ਦਾ ਸੰਗਠਨ ਹੈ, ਜਿਸ ਦੇ ਦੇਸ਼ ਭਰ ਵਿੱਚ 300 ਤੋਂ ਵੱਧ ਮੈਂਬਰ ਸੰਗਠਨ ਹਨ। ਪੱਤਰ ਵਿੱਚ ਬੀਬੀਸੀ ਦੀ ਸਾਲਾਨਾ ਰਿਪੋਰਟ 2021/22 ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ "ਅਸੀਂ ਕੌਣ ਹਾਂ ਅਤੇ ਅਸੀਂ ਕੀ ਕਰਦੇ ਹਾਂ ਇਹ ਇਸ ਗੱਲ ਦਾ ਆਧਾਰ ਹੈ ਅਤੇ ਇਹੀ ਕਾਰਨ ਹੈ ਕਿ ਦੁਨੀਆ ਭਰ ਵਿੱਚ ਇੱਕ ਸੁਤੰਤਰ ਆਵਾਜ਼ ਵਜੋਂ ਸਾਨੂੰ ਮਹੱਤਵ ਦਿੱਤਾ ਜਾਂਦਾ ਹੈ। ਨਿਰਪੱਖਤਾ ਕਦੇ ਵੀ ਆਸਾਨ ਨਹੀਂ ਰਹੀ ਹੈ, ਪਰ ਸਾਡੇ ਦਰਸ਼ਕ ਉੱਚਤਮ ਸੰਭਾਵਿਤ ਮਿਆਰਾਂ ਦੀ ਉਮੀਦ ਕਰਨ ਵਿੱਚ ਸਹੀ ਹਨ।" ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ, “ਹਿੰਦੂ ਨਫਰਤ ਫੈਲਾਉਣ ਦਾ ਇਹ ਬੇਹੂਦਾ ਅਤੇ ਗਲਤ ਉਤਪਾਦਨ ਅਤੇ ਪ੍ਰਸਾਰਣ ਅਸਲਾ ਸਾਬਤ ਹੋ ਸਕਦਾ ਹੈ। ਇਸ ਨਾਲ ਹਿੰਦੂਆਂ ਲਈ ਖ਼ਤਰਾ ਵਧ ਸਕਦਾ ਹੈ।''
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਪ੍ਰਚਾਰ ਲਈ ਦਿਸ਼ਾ-ਨਿਰਦੇਸ਼ ਜਾਰੀ, ਉਲੰਘਣਾ ਕਰਨ 'ਤੇ 50 ਲੱਖ ਜੁਰਮਾਨੇ ਸਮੇਤ ਹੋ ਸਕਦੀ ਹੈ ਜੇਲ੍ਹ
ਐਚਐਫਬੀ ਨੇ ਸਵਾਲ ਉਠਾਇਆ ਕਿ ਕੀ ਬੀਬੀਸੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ? ਪ੍ਰੋਗਰਾਮ ਆਪਣੇ ਆਪ ਵਿੱਚ ਅਸੰਤੁਲਿਤ ਅਤੇ ਗਲਤ ਸੀ... 2002 ਵਿੱਚ, 59 ਹਿੰਦੂਆਂ ਦੀ ਦੁਖਦਾਈ ਮੌਤ ਹੋ ਗਈ ਜਦੋਂ ਇੱਕ ਸੰਗਠਿਤ ਭੀੜ ਨੇ ਹਿੰਦੂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਰੇਲਗੱਡੀ ਦੇ S-6 ਕੋਚ ਨੂੰ ਅੱਗ ਲਗਾ ਦਿੱਤੀ। ਪਰ ਬਾਅਦ ਵਿੱਚ ਗੁਜਰਾਤ ਵਿੱਚ ਅਸ਼ਾਂਤੀ ਦੇ ਰੂਪ ਵਿੱਚ ਜੋ ਵਾਪਰਿਆ ਉਸ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ ਹੈ।” ਪੱਤਰ ਵਿੱਚ, ਐਚਐਫਬੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਗੁਜਰਾਤ ਦੰਗਿਆਂ ਤੋਂ ਸਾਫ਼ ਕਰ ਦਿੱਤਾ ਸੀ। ਫੋਰਮ ਉਮੀਦ ਕਰਦਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਚੁਣੇ ਹੋਏ ਆਗੂ ਨੂੰ ਬਦਨਾਮ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਆਟੇ ਤੋਂ ਬਾਅਦ ਹੁਣ ਬਿਜਲੀ ਲਈ ਹਾਹਾਕਾਰ, ਪ੍ਰਤੀ ਯੂਨਿਟ 'ਚ ਹੋਇਆ ਭਾਰੀ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
40 ਦਿਨਾਂ ਤਕ ਹਨੀਪ੍ਰੀਤ ਨਾਲ ਬਰਨਾਵਾ ਆਸ਼ਰਮ ’ਚ ਰਹੇਗਾ ਰਾਮ ਰਹੀਮ, ਕੱਲ੍ਹ ਹੀ ਆਇਆ ਸੀ ਜੇਲ੍ਹ ’ਚੋਂ ਬਾਹਰ
NEXT STORY