ਇੰਦੌਰ- ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਧਾਗੇ 'ਚ ਬੰਨ੍ਹਦਾ ਹੈ। ਭਰਾ ਜਦੋਂ ਭੈਣ ਤੋਂ ਗੁਟ 'ਤੇ ਰੱਖੜੀ ਬੰਨ੍ਹਵਾਉਂਦਾ ਹੈ ਤਾਂ ਭੈਣ ਦੀ ਰੱਖਿਆ ਕਰਨ ਦੀ ਸਹੁੰ ਲੈਂਦਾ ਹੈ। ਪਰ ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਰਾਵਾਂ ਨੇ ਰੱਖੜੀ ਵਾਲੇ ਆਪਣੀ ਭੈਣ ਨੂੰ ਹਿੱਲਾ ਕੇ ਰੱਖ ਦੇਣ ਵਾਲਾ ਤੋਹਫਾ ਦਿੱਤਾ। ਭਰਾਵਾਂ ਨੇ ਆਪਣੇ ਜੀਜਾ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ, ਜਦੋਂ ਕਿ ਗਰਭਵਤੀ ਭੈਣ ਗੰਭੀਰ ਹਾਲਤ ਵਿਚ ਹਸਪਤਾਲ 'ਚ ਮੌਤ ਨਾਲ ਲੜ ਰਹੀ ਹੈ। ਦਰਅਸਲ ਲੜਕੀ ਦਾ ਪਰਿਵਾਰ ਉਸ ਦੇ ਲਵ ਮੈਰਿਜ ਕੀਤੇ ਜਾਣ ਦੀ ਗੱਲ ਤੋਂ ਪ੍ਰੇਸ਼ਾਨ ਸਨ। ਸ਼ਨੀਵਾਰ ਨੂੰ ਭੈਣ ਨੂੰ ਪਹਿਲੀ ਵਾਰ ਆਪਣੇ ਪਤੀ ਨਾਲ ਰੱਖੜੀ ਬੰਨ੍ਹਣ ਲਈ ਪੇਕੇ ਘਰ ਬੁਲਾਇਆ।
ਜਾਣੋ ਕੀ ਹੈ ਪੂਰਾ ਮਾਮਲਾ-
ਦਰਅਸਲ ਇਕ ਸਾਲ ਪਹਿਲਾਂ ਇੰਜੀਨੀਅਰ ਅਰਚਨਾ ਨਾਂ ਦੀ ਲੜਕੀ ਨੇ ਆਪਣੇ ਨਾਲ ਪੜ੍ਹਨ ਵਾਲੇ ਹੇਮੇਂਦਰ ਨਾਂ ਦੇ ਲੜਕੇ ਨਾਲ ਲਵ ਮੈਰਿਜ ਕੀਤੀ ਸੀ। ਅਰਚਨਾ ਦੇ ਪਰਿਵਾਰ ਵਾਲੇ ਉਸ ਦੇ ਇਸ ਕਦਮ ਤੋਂ ਨਾਰਾਜ਼ ਸਨ। ਦੋਹਾਂ ਨੇ ਲੰਬੇ ਅਫੇਅਰ ਤੋਂ ਬਾਅਦ ਵਿਆਹ ਕਰਵਾ ਲਿਆ ਸੀ। ੋਦੋਵੇਂ ਇਕ ਹੀ ਸਕੂਲ ਅਤੇ ਕਾਲਜ 'ਚ ਪੜ੍ਹਦੇ ਸਨ। ਇਕ ਸਾਲ ਬਾਅਦ ਭਰਾਵਾਂ ਨੇ ਰੱਖੜੀ ਬੰਨ੍ਹਣ ਲਈ ਭੈਣ ਨੂੰ ਸੱਦਾ ਦਿੱਤਾ। ਭੈਣ ਖੁਸ਼ੀ-ਖੁਸ਼ੀ ਆਪਣੇ ਪੇਕੇ ਘਰ ਗਈ। ਹੇਮੇਂਦਰ ਵੀ ਬਹੁਤ ਖੁਸ਼ੀ ਨਾਲ ਆਪਣੇ ਸਹੁਰੇ ਗਿਆ।
ਘਰ ਪਹੁੰਚੇ ਤਾਂ ਸਾਰੇ ਖੁਸ਼ ਸਨ ਪਰ ਕੁਝ ਹੀ ਦੇਰ ਬਾਅਦ ਹੇਮੇਂਦਰ ਦੀ ਆਪਣੇ ਸਹੁਰੇ ਪਰਿਵਾਰ ਵਾਲਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਅਰਚਨਾ ਦੇ ਭਰਾਵਾਂ ਨੇ ਅਰਚਨਾ ਦੀ ਚੁੰਨੀ ਨਾਲ ਹੀ ਆਪਣੇ ਜੀਜੇ ਦਾ ਗਲਾ ਘੁੱਟ ਦਿੱਤਾ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਭੈਣ ਅਰਚਨਾ ਦਾ ਵੀ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਸ ਨੂੰ ਮਰਿਆ ਸਮਝ ਕੇ ਸੜਕ 'ਤੇ ਸੁੱਟ ਦਿੱਤਾ ਗਿਆ।
ਇਸ ਘਟਨਾ ਤੋਂ ਬਾਅਦ ਹੇਮੇਂਦਰ ਦੇ ਪਰਿਵਾਰ ਵਾਲਿਆਂ ਨੇ ਅਰਚਨਾ ਦੇ ਭਰਾਵਾਂ, ਪਿਤਾ 'ਤੇ ਕਤਲ ਕਰਨ ਦਾ ਕੇਸ ਦਰਜ ਕਰਾਇਆ ਹੈ। ਕਤਲ ਕਰਨ ਤੋਂ ਬਾਅਦ ਅਰਚਨਾ ਦੇ ਪਰਿਵਾਰ ਵਾਲੇ ਫਰਾਰ ਹਨ। ਪੁਲਸ ਦੋਸ਼ੀਆਂ ਦੀ ਭਾਲ ਕਰਨ 'ਚ ਜੁਟੀ ਹੋਈ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਛੜੀ ਮੁਬਾਰਕ ਪੂਜਾ ਦੇ ਨਾਲ ਅਮਰਨਾਥ ਯਾਤਰਾ ਹੋਈ ਸਮਾਪਤ
NEXT STORY