ਨਵੀਂ ਦਿੱਲੀ - ਰਾਜਧਾਨੀ ਦਿੱਲੀ ਦਾ ਦਿਲ ਕਹੇ ਜਾਣ ਵਾਲੇ ਚਾਂਦਨੀ ਚੌਂਕ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਸੋਨੇ ਦਾ ਵਪਾਰ ਦਾ ਕਰਨ ਵਾਲੇ ਦੋ ਭਰਾਵਾਂ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦੀ ਵਜ੍ਹਾ ਆਰਥਿਕ ਤੰਗੀ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਦਿੱਲੀ ਦੇ ਚਾਂਦਨੀ ਚੌਕ 'ਚ ਮਾਲੀਵਾੜਾ 'ਚ ਹਲਦੀਰਾਮ ਦੇ ਉੱਤੇ ਕ੍ਰਿਸ਼ਣਾ ਜਵੈਲਰ ਦੇ ਨਾਮ ਨਾਲ ਆਦਿਸ਼ਵਰ ਗੁਪਤਾ ਦੀ ਦੁਕਾਨ ਹੈ। ਉਨ੍ਹਾਂ ਦੇ ਦੋ ਪੁੱਤਰ ਅੰਕਿਤ ਗੁਪਤਾ (47) ਅਤੇ ਅਰਪਿਤ ਗੁਪਤਾ (42) ਉਸੇ ਦੁਕਾਨ ਤੋਂ ਵਪਾਰ ਕਰਦੇ ਸਨ। ਬੁੱਧਵਾਰ ਨੂੰ ਦੋਵੇਂ ਭਰਾ ਦੁਕਾਨ 'ਤੇ ਸਨ। ਕਰੀਬ ਤਿੰਨ ਵਜੇ ਦੋਵਾਂ ਭਰਾਵਾਂ ਨੇ ਆਪਣੀ ਦੁਕਾਨ 'ਚ ਹੀ ਫ਼ਾਹਾ ਲੈ ਕੇ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੂਰੇ ਬਾਜ਼ਾਰ 'ਚ ਸਨਸਨੀ ਫੈਲ ਗਈ। ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਜਾ ਕੇ ਦੋਵਾਂ ਭਰਾਵਾਂ ਦੀ ਲਾਸ਼ ਨੂੰ ਹੇਠਾਂ ਉਤਾਰਿਆ। ਪੰਚਨਾਮੇ ਦੀ ਕਾਰਵਾਈ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਦੋਵੇਂ ਭਰਾ ਪੁਰਾਣੀ ਦਿੱਲੀ ਦੇ ਬਾਜ਼ਾਰ ਸੀਤਾਰਾਮ ਦੇ ਰਹਿਣ ਵਾਲੇ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਭਾਰਤ 'ਚ 33 ਲੱਖ ਦੇ ਪਾਰ ਹੋਇਆ ਕੋਰੋਨਾ ਦਾ ਅੰਕੜਾ, ਜਾਣੋ ਕਿਹੜੇ ਸੂਬੇ 'ਚ ਕਿੰਨੇ ਮਾਮਲੇ
NEXT STORY