ਲਖਨਊ- ਲਖਨਊ ਦੇ ਟਰਾਂਸਪੋਰਟ ਨਗਰ 'ਚ ਸ਼ਾਮ ਨੂੰ ਕਰੀਬ 5 ਵਜੇ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਘਟਨਾ ਵਿਚ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ 'ਚੋਂ 5 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਇਮਾਰਤ ਦਾ ਨਾਂ ਹਰਮਿਲਾਪ ਹੈ। ਇਮਾਰਤ ਡਿੱਗਦੇ ਹੀ ਲੋਕਾਂ ਦੀ ਭਾਜੜਾਂ ਪੈ ਗਈਆਂ। ਹਫੜਾ-ਦਫੜੀ 'ਚ ਰਾਤ ਅਤੇ ਬਚਾਅ ਕੰਮ ਸ਼ੁਰੂ ਹੋਇਆ। ਕਰੀਬ 30 ਲੋਕਾਂ ਨੂੰ ਰੈਸਕਿਊ ਕੀਤਾ ਗਿਆ। ਇਸ ਘਟਨਾ 'ਚ ਦੋ ਦਰਜ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਲੋਕਬੰਧੁ ਹਸਪਤਾਲ ਪਹੁੰਚਾਇਆ ਗਿਆ ਹੈ।
ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ਅਤੇ ਲੋਕਬੰਧੁ ਹਸਪਤਾਲ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ।
ਇਮਾਰਤ ਦਾ ਨਾਂ ਹਰਮਿਲਾਪ ਬਿਲਡਿੰਗ ਹੈ ਜੋ ਤਿੰਨ ਮੰਜ਼ਿਲਾ ਦੱਸੀ ਜਾਂਦੀ ਹੈ। ਇਮਾਰਤ ਵਿੱਚ ਦਵਾਈਆਂ ਦਾ ਵਪਾਰ ਹੁੰਦਾ ਸੀ। NDRF, SDRF, ਪੁਲਸ ਪ੍ਰਸ਼ਾਸਨ ਅਤੇ ਮਾਲ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਲਖਨਊ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੂਰਿਆਪਾਲ ਗੰਗਵਾਰ ਮੌਕੇ 'ਤੇ ਪਹੁੰਚ ਗਏ ਹਨ।
ਜੰਮੂ 'ਚ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨ 'ਚ ਅਨੁਸੂਚਿਤ ਜਾਤੀ ਦੇ ਵੋਟਰਾਂ ਦੀ ਅਹਿਮ ਭੂਮਿਕਾ
NEXT STORY