ਨੈਸ਼ਨਲ ਡੈਸਕ— ਜੰਮੂ-ਕਸ਼ਮੀਰ 'ਚ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਹੱਤਿਆ ਕਾਂਡ 'ਚ ਇਕ ਸ਼ੱਕੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਕਬਜ਼ੇ 'ਚੋਂ ਪਿਸਤੌਲ ਵੀ ਬਰਾਮਦ ਹੋਈ ਹੈ। ਅਜੇ ਤਕ ਇਸ ਮਾਮਲੇ 'ਚ 3 ਅੱਤਵਾਦੀਆਂ ਦਾ ਨਾਂ ਆ ਰਿਹਾ ਸੀ ਪਰ ਹੁਣ ਚੌਥਾ ਸ਼ੱਕੀ ਵੀ ਸਾਹਮਣੇ ਆਇਆ ਹੈ। ਜਿਸ ਜਗ੍ਹਾ 'ਤੇ ਸ਼ੁਜਾਤ ਬੁਖਾਰੀ ਨੂੰ ਗੋਲੀ ਮਾਰੀ ਗਈ ਸੀ। ਉਥੋਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਚੌਥਾ ਸ਼ੱਕੀ ਦਿਸ ਰਿਹਾ ਹੈ।
ਚੌਥਾ ਸ਼ੱਕੀ ਸ਼ੁਜਾਤ ਬੁਖਾਰੀ ਦੇ ਸ਼ਰੀਰ ਕੋਲ ਖੜ੍ਹਾ ਸੀ ਅਤੇ ਉਥੋਂ ਉਹ ਤੁਰੰਤ ਮੌਕਾ ਦੇਖਦੇ ਹੀ ਪਿਸਤੌਲ ਚੁੱਕ ਕੇ ਭੱਜ ਗਿਆ। ਵੀਡੀਓ 'ਚ ਅਜਿਹਾ ਲੱਗ ਰਿਹਾ ਹੈ ਕਿ ਸ਼ੁਰੂ 'ਚ ਤਾਂ ਚੌਥਾ ਸ਼ੱਕੀ ਪਹਿਲਾਂ ਸਹਾਇਤਾ ਕਰਨ ਦਾ ਨਾਟਕ ਕਰ ਰਿਹਾ ਸੀ ਪਰ ਜਿਵੇਂ ਹੀ ਉਥੇ ਭੀੜ ਵੱਧ ਗਈ ਤਾਂ ਮੌਕਾਂ ਦੇਖ ਕੇ ਪਿਸਤੌਲ ਦਿਖਾ ਕੇ ਭੱਜ ਗਿਆ। ਸ਼੍ਰੀਨਗਰ ਪੁਲਸ ਨੇ ਇਸ ਅੱਤਵਾਦੀ ਦੀ ਭਾਲ ਤੇਜ਼ ਕਰ ਦਿੱਤੀ ਹੈ। ਇਸ ਦੇ ਲਈ ਆਮ ਲੋਕਾਂ ਦੀ ਵੀ ਸਹਾਇਤਾ ਮੰਗੀ ਗਈ ਹੈ।
ਸ਼ੁਜਾਤ ਬੁਖਾਰੀ ਦੀ ਹੱਤਿਆ 'ਚ ਪਾਕਿ ਦਾ ਹੱਥ : ਭਾਰਤੀ ਫੌਜ
NEXT STORY