ਕਰਨਾਲ (ਨੀਰਜ)– ਉੱਤਰ ਪ੍ਰਦੇਸ਼ ਦੀ ਤਰਜ਼ ’ਤੇ ਹੁਣ ਕਰਨਾਲ ਵਿਚ ਵੀ ਬਦਮਾਸ਼ਾਂ ਦੇ ਨਾਜਾਇਜ਼ ਰੂਪ ਵਿਚ ਬਣਾਏ ਗਏ ਫਾਰਮ ਹਾਊਸ ’ਤੇ ਬੁਲਡੋਜ਼ਰ ਚੱਲਣ ਲੱਗਾ ਹੈ। ਬੁੱਧਵਾਰ ਨੂੰ ਨਗਰ ਨਿਗਮ ਕਮਿਸ਼ਨਰ ਅਜੇ ਸਿੰਘ ਤੋਮਰ ਦੇ ਹੁਕਮ ’ਤੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਗਏ ਡੀ. ਟੀ. ਪੀ. ਆਰ. ਐੱਸ. ਬਾਠ ਨੇ ਟੀਮ ਦੇ ਨਾਲ ਕੁੰਜਪੁਰਾ ਰੋਡ, ਬੁੱਢਾਖੇੜਾ ਸਥਿਤ ਅਣਅਧਿਕਾਰਤ 1500 ਵਰਗ ਗਜ ਵਿਚ ਬਣਾਏ ਗਏ 5 ਤਾਰਾ ਫਾਰਮ ਹਾਊਸ ’ਤੇ ਬੁਲਡੋਜ਼ਰ ਚਲਾ ਕੇ ਉਸ ਨੂੰ ਤੋੜ ਦਿੱਤਾ ਹੈ। ਨਗਰ ਨਿਗਮ ਕਮਿਸ਼ਨਰ ਅਜੇ ਸਿੰਘ ਤੋਮਰ ਨੇ ਕਿਹਾ ਕਿ ਨਗਰ ਨਿਗਮ ਨੇ ਫਾਰਮ ਹਾਊਸ ਨੂੰ 7 ਦਿਨ ਦਾ ਨੋਟਿਸ ਦਿੱਤਾ ਸੀ। ਨੋਟਿਸ ਦੀ ਪਾਲਣਾ ਨਾ ਕਰਨ ’ਤੇ ਤੋੜਭੰਨ ਦੀ ਕਾਰਵਾਈ ਅਮਲ ਵਿਚ ਲਿਆਂ ਦੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਫਾਰਮ ਹਾਊਸ ਇਨਾਮੀ ਗੈਂਗਸਟਰ ਨੀਰਜ ਪੂਨੀਆ ਅਤੇ ਵਿਨੋਦ ਪਨੂੰ ਦਾ ਸੀ। ਦੋਵੇਂ ਬਦਮਾਸ਼ ਫਿਲਹਾਲ ਜੇਲ ਵਿਚ ਬੰਦ ਹਨ। ਇਨ੍ਹਾਂ ਖਿਲਾਫ ਹੱਤਿਆ, ਲੁੱਟ, ਡਕੈਤੀ ਅਤੇ ਫਿਰੌਤੀ ਮੰਗਣ ਸਮੇਤ ਕਈ ਮਾਮਲੇ ਦਰਜ ਹਨ।
ਨਫ਼ਰਤੀ ਭਾਸ਼ਣ 'ਤੇ SC ਦੀ ਟੀ.ਵੀ. ਚੈਨਲਾਂ ਨੂੰ ਫਟਕਾਰ, ਕਿਹਾ- ਨਫ਼ਰਤ ਰੋਕਣਾ ਐਂਕਰ ਦੀ ਜ਼ਿੰਮੇਵਾਰੀ
NEXT STORY