ਸ਼੍ਰੀਨਗਰ— ਵਧੇਰੇ ਇਲਾਕਿਆਂ 'ਚ ਮੀਂਹ ਰੁਕਣ ਪਿੱਛੋਂ ਐਤਵਾਰ ਕਸ਼ਮੀਰ ਵਾਦੀ 'ਚ ਹੜ੍ਹ ਦਾ ਖਤਰਾ ਫਿਲਹਾਲ ਟਲ ਗਿਆ। ਜੇਹਲਮ ਸਮੇਤ ਵੱਖ-ਵੱਖ ਦਰਿਆਵਾਂ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਕਸ਼ਮੀਰ ਵਾਦੀ 'ਚ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਮੀਂਹ ਪੈਣ ਕਾਰਨ ਖਤਰੇ ਦਾ ਅਲਰਟ ਜਾਰੀ ਕੀਤਾ ਗਿਆ ਸੀ ਪਰ ਐਤਵਾਰ ਵਾਦੀ ਦੇ ਵਧੇਰੇ ਹਿੱਸਿਆਂ 'ਚ ਮੀਂਹ ਬੰਦ ਹੋ ਗਿਆ, ਜਿਸ ਪਿੱਛੋਂ ਵੱਖ-ਵੱਖ ਦਰਿਆਵਾਂ ਦੇ ਪਾਣੀ ਦਾ ਪੱਧਰ ਵੀ ਘਟ ਗਿਆ। ਭਾਵੇਂ ਜੇਹਲਮ ਦਰਿਆ ਦਾ ਪਾਣੀ ਐਤਵਾਰ ਰਾਤ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਸੀ ਪਰ ਇਹ ਸ਼ਨੀਵਾਰ ਦੇ ਮੁਕਾਬਲੇ ਹੇਠਾਂ ਸੀ।
ਜਾਣਕਾਰੀ ਮੁਤਾਬਕ ਕਸ਼ਮੀਰ 'ਚ ਹੜ੍ਹ ਕੰਟਰੋਲ ਤੇ ਸਿੰਚਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਸਮੁੱਚੇ ਹਾਲਾਤ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਹੜ੍ਹ ਦਾ ਖਤਰਾ ਟਲ ਚੁੱਕਾ ਹੈ। ਸਭ ਦਰਿਆਵਾਂ ਦੇ ਕੰਢਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਮੌਸਮ 'ਚ ਸੁਧਾਰ ਦੇ ਬਾਵਜੂਦ ਵਾਦੀ 'ਚ ਕਈ ਥਾਵਾਂ 'ਤੇ ਪਾਣੀ ਦੇ ਭਰੇ ਰਹਿਣ ਕਾਰਨ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕਈ ਥਾਈਂ ਖਤਰੇ ਦੇ ਨਿਸ਼ਾਨ ਤੋਂ ਉਤੇ ਸੀ ਜੇਹਲਮ ਦੇ ਪਾਣੀ ਦਾ ਪੱਧਰ—
ਐਤਵਾਰ ਸਵੇਰੇ ਸ਼੍ਰੀਨਗਰ-ਜੰਮੂ ਜਰਨੈਲੀ ਸੜਕ 'ਤੇ ਸੰਗਮ ਵਿਖੇ ਜੇਹਲਮ ਦਰਿਆ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉਪਰ ਸੀ। ਐਤਵਾਰ ਇਹ 19.23 ਫੁੱਟ ਸੀ, ਜਦਕਿ ਸ਼ਨੀਵਾਰ ਇਹ 23 ਫੁੱਟ ਸੀ। ਰਾਮ ਮੁਨਸ਼ੀ ਬਾਗ ਵਿਖੇ ਇਹ ਐਤਵਾਰ 19.23 ਫੁੱਟ ਸੀ ਜਦਕਿ ਸ਼ਨੀਵਾਰ ਇਹ 21 ਫੁੱਟ ਸੀ।
ਦੇਵੇਗੌੜਾ ਨੇ ਕੇ. ਚੰਦਰਸ਼ੇਖਰ ਰਾਓ ਨਾਲ ਕੀਤੀ ਮੁਲਾਕਾਤ
NEXT STORY