ਨਵੀਂ ਦਿੱਲੀ— ਬੁਰਾੜੀ ਦੇ ਸੰਤ ਨਗਰ 'ਚ ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਨੇ ਪੂਰੇ ਦੇਸ਼ 'ਚ ਸਨਸਨੀ ਫੈਲਾ ਦਿੱਤੀ ਹੈ। ਪੁਲਸ ਵੱਲੋਂ ਕੀਤੀ ਜਾ ਰਹੀ ਲਗਾਤਾਰ ਜਾਂਚ 'ਚ ਕਈ ਅੰਦਾਜ਼ੇ ਲਗਾਏ ਜਾ ਰਹੇ ਹਨ। ਪੁਲਸ ਨੂੰ ਸ਼ੱਕ ਹੈ ਕਿ ਮ੍ਰਿਤਕਾਂ ਚੋਂ ਲਲਿਤ ਨੇ ਹੀ 'ਮੁਕਤੀ' ਲਈ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ 'ਸੂਲੀ' ਚੜ੍ਹਾਇਆ ਅਤੇ ਖੁਦ ਵੀ ਖੁਦਕੁਸ਼ੀ ਕਰ ਲਈ। ਇਕ ਪਰਿਵਾਰ ਦੇ 11 ਮੈਂਬਰਾਂ ਦੇ ਇਕੱਠੇ ਖੁਦਕੁਸ਼ੀ ਦੇ ਪਿੱਛੇ ਕੋਈ ਬਾਬਾ ਜਾਂ ਤਾਂਤਰਿਕ ਦਾ ਹੱਥ ਨਹੀਂ ਹੈ। ਇਹ ਗੱਲ ਪੁਲਸ ਦਾਅਵੇ ਨਾਲ ਕਹਿ ਰਹੀ ਹੈ। ਖੁਦ ਸੀਨੀਅਰ ਪੁਲਸ ਅਧਿਕਾਰੀ ਕਹਿ ਰਹੇ ਹਨ ਕਿ ਸ਼ੁਰੂਆਤ 'ਚ ਉਨ੍ਹਾਂ ਨੂੰ ਵੀ ਸ਼ੱਕ ਸੀ ਕਿ ਲਲਿਤ ਨੂੰ ਕਰਮਕਾਂਡ ਅਤੇ ਸਮੂਹਿਕ ਖੁਦਕੁਸ਼ੀ ਲਈ ਉਕਸਾਉਣ 'ਚ ਕਿਸੇ ਬਾਬਾ ਜਾਂ ਗੁਰੂ ਦਾ ਹੱਥ ਹੋ ਸਕਦਾ ਹੈ ਪਰ ਅੱਗੇ ਦੀ ਜਾਂਚ 'ਚ ਲੱਗਭਗ ਸਾਫ ਹੋ ਗਿਆ ਕਿ ਉਨ੍ਹਾਂ ਦਾ ਕਿਸੇ ਤਾਂਤਰਿਕ ਬਾਬਾ ਨਾਲ ਸੰਪਰਕ ਨਹੀਂ ਸੀ। ਅਜਿਹਾ ਲੱਗ ਰਿਹਾ ਹੈ ਕਿ ਉਹ ਕਿਸੇ ਗੰਭੀਰ ਮਾਨਸਿਕ ਰੋਗ ਨਾਲ ਪੀੜਤ ਸੀ ਕਿਉਂਕਿ ਆਪਣੇ ਮ੍ਰਿਤਕ ਪਿਤਾ ਨੂੰ ਦੇਖਣ ਅਤੇ ਉਸ ਨਾਲ ਸਲਾਹ-ਮਸ਼ਵਰਾ ਕਰਨ ਦਾ ਦਾਅਵਾ ਕਰਦਾ ਸੀ। ਇਥੋ ਤੱਕ ਕੀ ਮ੍ਰਿਤਕ ਪਿਤਾ ਦੀ ਸਲਾਹ 'ਤੇ ਕਾਰੋਬਾਰ, ਪ੍ਰਾਪਰਟੀ ਦੀ ਖਰੀਦ-ਵੇਚ 'ਚ ਵੀ ਕਰਦਾ ਸੀ।
ਇਹ ਵੱਖਰੀ ਗੱਲ ਹੈ ਕਿ ਲਲਿਤ ਨੂੰ ਉਨ੍ਹਾਂ ਦੇ ਘਰ ਦੇ ਮਾਨਸਿਕ ਰੋਗੀ ਨਹੀਂ ਮੰਨਦੇ ਸਨ, ਬਲਕਿ ਉਸ ਨੂੰ ਸਪੈਸ਼ਲ ਪਾਵਰ ਲੈਸ ਮੰਨਦੇ ਸਨ। ਇਸ ਲਈ ਉਸ 'ਤੇ ਭਰੋਸਾ ਕਰਦੇ ਸਨ, ਉਸ ਨਾਲ ਪਾਠ ਪੂਜਾ ਕਰਦੇ ਸਨ। ਲਲਿਤ ਨੇ ਆਪਣੇ ਮ੍ਰਿਤਕ ਪਿਤਾ ਨਾਲ (ਕਲਪਨਿਕ) ਗੱਲ ਕਰਕੇ ਕਰਮਕਾਂਡ ਰਜਿਸਟਰ 'ਚ ਲਿਖਿਆ ਹੈ ਕਿ ਉਸ ਲਈ ਕਈ ਦਿਨ ਤੱਕ ਤਿਆਰੀਆਂ ਚੱਲ ਰਹੀਆਂ ਸਨ। ਇਸ ਦੌਰਾਨ ਹੈਂਡਰਾਈਡਿੰਗ ਨੂੰ ਮਿਲਾਉਣ ਲਈ ਐਕਸਪਰਟ ਦੇ ਕੋਲ ਭੇਜਿਆ ਗਿਆ ਹੈ। ਪੁਲਸ ਅਨੁਸਾਰ, ਰਜਿਸਟਰ 'ਚ ਮੁਕਤੀ ਲਈ ਜਿਸ ਤਰ੍ਹਾਂ ਕਰਨ ਨੂੰ ਲਿਖਿਆ ਗਿਆ, ਸਾਰੇ ਮੈਂਬਰਾਂ ਨੇ ਉਸੇ ਤਰ੍ਹਾਂ ਹੀ ਕੀਤਾ।
ਪੁਲਸ ਦੀ ਜਾਂਚ ਮੁਤਾਬਕ
ਪਤਾ ਚੱਲ ਰਿਹਾ ਹੈ ਕਿ 1 ਜੁਲਾਈ ਨੂੰ ਤੜਕੇ 4.38 ਵਜੇ ਅਸ਼ੁੱਭ ਸਮਾਂ (ਭੱਦਰਾ ਕਾਲ) ਸ਼ੁਰੂ ਹੋ ਰਿਹਾ ਸੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਭੱਦਰਾ ਲੱਗਣ ਤੋਂ ਪਹਿਲਾਂ ਹੀ ਪੂਰਾ ਪਰਿਵਾਰ ਸੂਲੀ ਚੜ੍ਹ ਗਿਆ ਸੀ। ਦੂਜੇ ਪਾਸੇ ਪੁਲਸ ਦੀ ਥਿਊਰੀ 'ਚ ਇਕ ਵੱਡਾ ਖੁਲਾਸਾ ਸਾਹਮਣੇ ਆ ਰਿਹਾ ਹੈ ਕਿ ਸੂਲੀ ਲਲਿਤ ਦੇ ਹੱਥ ਅਤੇ ਮੂੰਹ ਬੰਨ੍ਹਿਆ ਮਿਲਿਆ, ਜਿਸ ਤੋਂ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਸਭ ਤੋਂ ਆਖਿਰ 'ਚ ਫਾਹਾ ਲਗਾਇਆ ਸੀ। ਇਸ ਬਾਰੇ 'ਚ ਪੁਲਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਲਲਿਤ ਅਤੇ ਉਸ ਦੀ ਪਤਨੀ ਟੀਨਾ ਨੇ ਪਹਿਲਾਂ ਸਾਰੇ ਮੈਂਬਰਾਂ ਨੂੰ ਸੂਲੀ 'ਤੇ ਚੜਾਇਆ। ਉਸ ਦੌਰਾਨ ਜਿਨ੍ਹਾਂ ਮੈਂਬਰਾਂ ਨੂੰ ਡਰ ਲੱਗਿਆ, ਉਨ੍ਹਾਂ ਦੇ ਹੱਥ-ਮੂੰਹ ਅਤੇ ਪੈਰ ਬੰਨ੍ਹ ਦਿੱਤੇ। ਟੀਨਾ ਦੀ ਮਦਦ ਨਾਲ ਲਲਿਤ ਨੇ ਵੀ ਉਸੇ ਤਰੀਕੇ ਨੂੰ ਅਪਣਾਇਆ ਅਤੇ ਆਖਿਰ ਟੀਨਾ ਨੇ ਵੀ ਫਾਹਾ ਲਗਾ ਲਿਆ।
ਬੁਰਾੜੀ ਮਾਮਲਾ: ਰਿਸ਼ਤੇਦਾਰ ਨੇ ਦੱਸਿਆ, ਦੀਵਾਰ 'ਤੇ ਕਿਉਂ ਲਗਾਏ ਗਏ ਸਨ 11 ਪਾਈਪ
NEXT STORY