ਜੰਮੂ— ਇਤਿਹਾਸਿਕ ਤੀਰਥ ਸਥਾਨ ਸ਼ਿਵਖੇੜੀ ਵੱਲ ਜਾ ਰਹੀ ਇਕ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਬੱਸ 'ਚ 15 ਯਾਤਰੀ ਸਵਾਰ ਸਨ, ਜੋ ਕਿ ਜ਼ਖਮੀ ਹੋ ਗਏ। ਮਿਲੀ ਜਾਣਕਾਰੀ 'ਚ ਇਹ ਬੱਸ ਮਲੈੜ ਇਲਾਕੇ 'ਚ ਪਲਟੀ ਹੈ। ਹਾਦਸੇ ਦੇ ਤੁਰੰਤ ਬਾਅਦ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਬਚਾਅ ਦੌਰਾਨ ਜ਼ਖਮੀਆਂ ਨੂੰ ਬੱਸ ਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਪੁਲਸ ਪਾਰਟੀ ਵੀ ਮੌਕੇ 'ਤੇ ਪਹੁੰਚੀ। ਜ਼ਖਮੀਆਂ ਨੂੰ ਰਿਆਸੀ ਦੇ ਜ਼ਿਲਾ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਟਰਾ ਤੋਂ ਸ਼ਿਵਖੇੜੀ ਪ੍ਰਤੀਦਿਨ ਸੈਕੜਿਆਂ ਯਾਤਰੀ ਵਾਹਨ ਯਾਤਰੀਆਂ ਨੂੰ ਲੈ ਕੇ ਸ਼ਿਵਖੇੜੀ ਜਾਂਦੇ ਹਨ, ਜਿਸ 'ਚ ਜ਼ਿਆਦਤਰ ਗੱਡੀਆਂ ਗੈਰ-ਤਰੀਕੇ ਨਾਲ ਹੀ ਚੱਲ ਰਹੀਆਂ ਹਨ। ਜਿਸ ਦਾ ਵਿਰੋਧ ਟੈਕਸੀ ਯੂਨੀਅਨ ਵਾਲੇ ਕਈ ਵਾਰ ਕਰ ਚੁੱਕੇ ਹਨ। ਦੱਸਣਾ ਚਾਹੁੰਦੇ ਹਨ ਕਿ ਜੋ ਬੱਸ ਅੱਜ ਹਾਦਸੇ ਦਾ ਸ਼ਿਕਾਰ ਹੋਈ ਹੈ, ਇਹ ਮਿੰਨੀ ਬੱਸ ਵੀ ਗੈਰ-ਰੂਪ 'ਚ ਚੱਲ ਰਹੀ ਸੀ। ਇਹ ਹੀ ਨਹੀਂ ਇਸ ਬੱਸ ਦਾ ਪਰਮਿਟ ਕਟਰਾ ਰਿਆਸੀ ਦਾ ਹੈ ਪਰ ਇਹ ਮੌਜ਼ੂਦਾ ਸਮੇਂ 'ਚ ਗੈਰ ਰੂਪ 'ਚ ਸ਼ਿਵਖੇੜੀ ਜਾ ਰਹੀ ਸੀ।
ਟਰੱਕ ਬੇਕਾਬੂ ਹੋ ਕੇ ਜੀਪ 'ਤੇ ਪਲਟਿਆ, ਔਰਤ ਸਮੇਤ 2 ਦੀ ਮੌਤ
NEXT STORY