ਨਵੀਂ ਦਿੱਲੀ— ਯਾਤਰੀਆਂ ਅਤੇ ਖਾਸ ਤੌਰ 'ਤੇ ਮਹਿਲਾਵਾਂ ਦੀ ਬਿਹਤਰ ਸੁਰੱਖਿਆ ਲਈ 6,300 ਤੋਂ ਜ਼ਿਆਦਾ ਬੱਸਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਤਿਆਰੀ 'ਚ ਲੱਗੀ ਦਿੱਲੀ ਸਰਕਾਰ ਨੇ ਇਸ ਪ੍ਰਾਜੈਕਟ ਲਈ ਧਨ ਇੱਕਠਾ ਕਰਨ ਲਈ ਕੇਂਦਰ ਤੋਂ ਨਿਰਭਿਆ ਫੰਡ ਦੇ ਜ਼ਰੀਏ ਵਿੱਤੀ ਸਹਾਇਤਾ ਮੰਗੀ ਹੈ। ਦਿੱਲੀ ਸਰਕਾਰ ਦੇ ਆਵਾਜਾਈ ਵਿਭਾਗ ਨੇ ਇਕ ਵੇਂਡਰ ਦੇ ਜ਼ਰੀਏ ਇਸ ਪ੍ਰਾਜੈਕਟ 'ਤੇ ਅਮਲ ਲਈ ਇਕ ਸਲਾਹਕਾਰ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਡੀ. ਟੀ. ਸੀ. ਅਤੇ ਕਲਸਟਰ ਬੱਸਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਲਈ ਨਿਰਭਿਆ ਫੰਡ ਨਾਲ ਵਿੱਤੀ ਸਹਾਇਤਾ ਲਈ ਗ੍ਰਹਿ ਮੰਤਰਾਲੇ ਨਾਲ ਸੰਪਰਕ ਕੀਤਾ ਗਿਆ ਹੈ। ਦਿੱਲੀ 'ਚ 16 ਦਸੰਬਰ 2012 ਨੂੰ ਸਮੂਹਿਕ ਬਲਾਤਕਾਰ ਦੀ ਇਕ ਬਹੁਚਰਚਿਤ ਘਟਨਾ ਦੇ ਮੱਦੇਨਜ਼ਰ ਦੇਸ਼ ਭਰ 'ਚ ਮਹਿਲਾਵਾਂ ਦੀ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਕੇਂਦਰ ਸਰਕਾਰ ਨੇ ਨਿਰਭਿਆ ਫੰਡ ਦਾ ਗਠਨ ਕੀਤਾ ਸੀ।
ਪ੍ਰਾਜੈਕਟ ਦੇ ਪ੍ਰਸਤਾਵ ਲਈ ਅਪੀਲ (ਆਰ. ਐਫ. ਪੀ.) ਦਸਤਾਵੇਜ ਮੁਤਾਬਕ ਸੀ. ਸੀ. ਟੀ. ਵੀ. ਪ੍ਰਾਜੈਕਟ ਦਾ ਮਕਸਦ ਵੀਡੀਓ ਨਿਗਰਾਨੀ ਪ੍ਰਣਾਲੀ ਅਤੇ ਬੱਸਾਂ 'ਚ ਪੈਨਿਕ ਬਟਨ ਭਾਵ ਮੁਸ਼ਕਿਲ 'ਚ ਹੋਣ 'ਤੇ ਦਬਾਏ ਜਾਣ ਵਾਲੇ ਬਟਨ ਦੇ ਇੰਤਜ਼ਾਮ ਕਰਨਾ ਹੈ। ਜਿਸ ਦੇ ਜ਼ਰੀਏ ਖਾਸ ਤੌਰ 'ਤੇ ਮਹਿਲਾਵਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨਾ ਹੈ।
ਇਸ ਪ੍ਰਾਜੈਕਟ ਦੇ ਅਧੀਨ ਹਰ ਬੱਸ 'ਚ ਇੰਟਰਨੈੱਟ ਪ੍ਰੋਟੋਕਾਲ ਆਧਾਰਿਤ ਤਿੰਨ ਕੈਮਰੇ ਲਗਾਏ ਜਾਣਗੇ। ਹਰ ਬੱਸ 'ਚ ਉਚਿਤ ਆਕਾਰ ਦੀ ਸਕ੍ਰੀਨ ਵੀ ਮੁਹੱਈਆ ਕਰਾਈ ਜਾਵੇਗੀ ਤਾਂ ਜੋ ਸਹੀ ਤਰੀਕੇ ਨਾਲ ਦ੍ਰਿਸ਼ ਦਾ ਪ੍ਰਸਾਰਣ ਹੋ ਸਕੇ।
ਦਸਤਾਵੇਜ ਮੁਤਾਬਕ ਹਰ ਕੈਮਰੇ ਵਲੋਂ ਲਈ ਗਈ ਵੀਡੀਓ 'ਤੇ ਉਸੇ ਸਮੇਂ ਨਜ਼ਰ ਵੀ ਰੱਖੀ ਜਾ ਰਹੀ ਹੋਵੇਗੀ ਅਤੇ ਲੋੜ ਪੈਣ 'ਤੇ ਲਾਈਵ ਫੀਡ ਵੀ ਉਪਲੱਬਧ ਰਹੇਗੀ।
ਕਸ਼ਮੀਰ : ਬੱਚਿਆਂ ਨੂੰ ਦਿੱਤੀ ਜਾ ਰਹੀ ਅੱਤਵਾਦੀ ਸਿੱਖਿਆ
NEXT STORY