ਸ਼ਿਮਲਾ- ਸ਼ਿਮਲਾ ’ਚ ਬੁੱਧਵਾਰ ਯਾਨੀ ਕਿ ਅੱਜ ਇਕ ਬੱਸ ਖੱਡ ’ਚ ਡਿੱਗ ਗਈ, ਜਿਸ ਕਾਰਨ 23 ਦੇ ਕਰੀਬ ਯਾਤਰੀ ਜ਼ਖਮੀ ਹੋ ਗਏ ਅਤੇ ਦੋ ਹੋਰ ਯਾਤਰੀ ਉਸ ’ਚ ਫਸ ਗਏ। ਸੂਬਾ ਆਫ਼ਤ ਪ੍ਰਬੰਧਨ ਨੇ ਇਹ ਜਾਣਕਾਰੀ ਦਿੱਤੀ। ਓਧਰ ਸ਼ਿਮਲਾ ਜ਼ਿਲ੍ਹਾ ਐਮਰਜੈਂਸੀ ਸੰਚਾਲਨ ਕੇਂਦਰ (ਡੀ. ਈ. ਓ. ਸੀ.) ਮੁਤਾਬਕ ਹਾਦਸਾ ਦੁਪਹਿਰ ਦੇ ਸਮੇਂ ਵਾਪਰਿਆ।
ਸੂਬਾਈ ਆਫ਼ਤ ਪ੍ਰਬੰਧਨ ਵਿਭਾਗ ਮੁਤਾਬਕ ਜਿਸ ਸਮੇਂ ਬੱਸ ਖੱਡ ’ਚ ਡਿੱਗੀ, ਉਸ ’ਚ 25 ਯਾਤਰੀ ਸਵਾਰ ਸਨ। 23 ਯਾਤਰੀ ਹਾਦਸੇ ’ਚ ਜ਼ਖਮੀ ਹੋ ਗਏ ਹਨ ਅਤੇ ਦੋ ਯਾਤਰੀ ਅੰਦਰ ਫਸ ਗਏ ਹਨ। ਵਿਭਾਗ ਨੇ ਕਿਹਾ ਕਿ ਪੁਲਸ ਦਾ ਇਕ ਦਲ ਘਟਨਾ ਵਾਲੀ ਥਾਂ ’ਤੇ ਪੁੱਜਾ ਅਤੇ ਫਸੇ ਹੋਏ ਦੋ ਯਾਤਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਨੂੰ ਇਲਾਜ ਲਈ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸਾ ਕਿਵੇਂ ਵਾਪਰਿਆ ਫ਼ਿਲਹਾਲ ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ED ਨੇ ਮਨੀ ਲਾਂਡਰਿੰਗ ਮਾਮਲੇ ’ਚ ਸਤੇਂਦਰ ਜੈਨ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ
NEXT STORY