ਅਹਿਮਦਨਗਰ (ਭਾਸ਼ਾ)- ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ 'ਚ ਮੰਗਲਵਾਰ ਦੇਰ ਰਾਤ ਰਾਜ ਟਰਾਂਸਪੋਰਟ ਦੀ ਇਕ ਬੱਸ ਨੇ ਇਕ ਟਰੈਕਟਰ ਅਤੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਦੇਰ ਰਾਤ ਕਰੀਬ ਢਾਈ ਵਜੇ ਪਾਰਨੇਰ ਤਹਿਸੀਲ 'ਚ ਅਹਿਮਦਨਗਰ-ਕਲਿਆਣ ਰੋਡ 'ਤੇ ਧਵਲੀਪੁਰੀ ਫਾਟਾ ਕੋਲ ਵਾਪਰਿਆ।
ਇਹ ਵੀ ਪੜ੍ਹੋ : ਰਾਮਲੀਲਾ 'ਚ ਹਨੂੰਮਾਨ ਦਾ ਕਿਰਦਾਰ ਨਿਭਾ ਰਹੇ ਵਿਅਕਤੀ ਦੀ ਮੰਚ 'ਤੇ ਦਿਲ ਦਾ ਦੌਰਾ ਪੈਣ ਨਾਲ ਮੌਤ
ਉਨ੍ਹਾਂ ਦੱਸਿਆ ਕਿ ਗੰਨਾ ਲਿਜਾ ਰਿਹਾ ਇਕ ਟਰੈਕਟਰ ਪਲਟ ਗਿਆ ਸੀ ਅਤੇ ਉਸ ਤੋਂ ਗੰਨੇ ਉਤਾਰਨ ਲਈ ਦੂਜਾ ਟਰੈਕਟਰ ਲਿਆਂਦਾ ਗਿਆ। ਪਾਰਨੇਰ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਕ ਕਾਰ ਦਾ ਡਰਾਈਵਰ ਵੀ ਵਾਹਨ ਰੋਕ ਕੇ ਸਾਮਾਨ ਉਤਾਰਨ ਦੇ ਕੰਮ 'ਚ ਲੋਕਾਂ ਦੀ ਮਦਦ ਕਰ ਰਿਹਾ ਸੀ। ਅਧਿਕਾਰੀ ਨੇ ਕਿਹਾ,''ਇਸੇ ਦੌਰਾਨ ਜਿਵੇਂ ਹੀ ਟਰੈਕਟਰ ਸੜਕ 'ਤੇ ਮੁੜਿਆ, ਉੱਥੇ ਉਲਟ ਦਿਸ਼ਾ ਤੋਂ ਆ ਰਹੀ ਰਾਜ ਟਰਾਂਸਪੋਰਟ ਦੀ ਇਕ ਬੱਸ ਨੇ ਟਰੈਕਟਰ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਕੁਝ ਮਜ਼ਦੂਰਾਂ ਸਮੇਤ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।'' ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਰੂਕ ਅਤੇ ਉਮਰ ਅਬਦੁੱਲਾ ਉਮਰਾ ਲਈ ਸਾਊਦੀ ਅਰਬ ਹੋਏ ਰਵਾਨਾ
NEXT STORY