ਬਿਜ਼ਨੈੱਸ ਡੈਸਕ - ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਨਵੀਂ ਮੁੰਬਈ ਦੇ ਇਕ 75 ਸਾਲਾ ਕਾਰੋਬਾਰੀ ਨਾਲ ਸਟਾਕ ਮਾਰਕੀਟ ਨਿਵੇਸ਼ਾਂ ਰਾਹੀਂ ਭਾਰੀ ਮੁਨਾਫ਼ੇ ਦਾ ਵਾਅਦਾ ਕਰਕੇ ਕਥਿਤ ਤੌਰ 'ਤੇ 1.08 ਕਰੋੜ ਰੁਪਏ ਦੀ ਠੱਗੀ ਮਾਰੀ ਗਈ। ਨਵੀਂ ਮੁੰਬਈ ਦੇ ਵਾਸ਼ੀ ਇਲਾਕੇ ਦੇ ਰਹਿਣ ਵਾਲੇ ਇਸ ਕਾਰੋਬਾਰੀ ਨੇ ਪਿਛਲੇ ਮਹੀਨੇ ਫੇਸਬੁੱਕ 'ਤੇ ਇਕ ਇਸ਼ਤਿਹਾਰ ਦੇਖਿਆ ਜਿਸ ’ਚ ਸਟਾਕ ਮਾਰਕੀਟ ਨਿਵੇਸ਼ਾਂ 'ਤੇ ਮੁਨਾਫ਼ੇ ਦਾ ਵਾਅਦਾ ਕੀਤਾ ਗਿਆ ਸੀ। ਉਸ ਨੇ ਲਿੰਕ 'ਤੇ ਕਲਿੱਕ ਕੀਤਾ। ਇਕ ਸਾਈਬਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਫਿਰ ਉਸ ਨੂੰ ਇਕ ਵਟਸਐਪ ਸਮੂਹ ’ਚ ਸ਼ਾਮਲ ਕਰ ਲਿਆ ਗਿਆ। 5 ਦਸੰਬਰ, 2025 ਅਤੇ ਇਸ ਸਾਲ 6 ਜਨਵਰੀ ਦੇ ਵਿਚਕਾਰ, ਕਾਰੋਬਾਰੀ ਦੇ ਵੱਖ-ਵੱਖ ਖਾਤਿਆਂ ਤੋਂ 18 ਵਾਰ ਪੈਸੇ ਟ੍ਰਾਂਸਫਰ ਕੀਤੇ ਗਏ, ਜਿਸ ਨਾਲ 1.08 ਕਰੋੜ ਰੁਪਏ ਇਕੱਠੇ ਹੋਏ।
ਕਾਰੋਬਾਰੀ ਦਾ ਵਿਸ਼ਵਾਸ ਹਾਸਲ ਕਰਨ ਲਈ, ਧੋਖਾਧੜੀ ਕਰਨ ਵਾਲਿਆਂ ਨੇ ਸ਼ੁਰੂ ’ਚ ਉਸ ਦਾ "ਮੁਨਾਫਾ" 4 ਕਰੋੜ ਰੁਪਏ ਤੋਂ ਵੱਧ ਦਿਖਾਇਆ। ਅਧਿਕਾਰੀ ਨੇ ਕਿਹਾ ਕਿ ਜਦੋਂ ਕਾਰੋਬਾਰੀ ਨੇ ਆਪਣੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀ ਨੇ ਟੈਕਸਾਂ ਅਤੇ ਆਈ.ਪੀ.ਓ. ਸਬਸਕ੍ਰਿਪਸ਼ਨ ਫੀਸ ਦੇ ਬਹਾਨੇ ਹੋਰ ਭੁਗਤਾਨਾਂ ਦੀ ਮੰਗ ਕੀਤੀ। ਇਸ ਤੋਂ ਬਾਅਦ, ਵਿਅਕਤੀ ਨੇ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਰਾਹੀਂ ਸ਼ਿਕਾਇਤ ਦਰਜ ਕਰਵਾਈ। 29 ਜਨਵਰੀ ਨੂੰ, ਨਵੀਂ ਮੁੰਬਈ ਸਾਈਬਰ ਪੁਲਸ ਨੇ ਭਾਰਤੀ ਦੰਡ ਸੰਹਿਤਾ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਧੋਖਾਧੜੀ ਲਈ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ।
'ਕਾਂਜੀਵਰਮ ਸਾੜ੍ਹੀ' 'ਚ ਬਜਟ ਪੇਸ਼ ਕਰਨਗੇ ਸੀਤਾਰਮਨ, ਜਾਣੋ ਪਿਛਲੇ 8 ਸਾਲ ਦੀਆਂ ਸਾੜ੍ਹੀਆਂ ਦੀ ਖਾਸੀਅਤ
NEXT STORY