ਨਵੀਂ ਦਿੱਲੀ — ਨਾਗਰਿਕਤਾ ਸੋਧ ਐਕਟ ਦੇ ਵਿਰੋਧ 'ਚ ਦੇਸ਼ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ ਅਜੇ ਤੱਕ ਜਾਰੀ ਹੈ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ਤੋਂ ਲੈ ਕੇ ਉੱਤਰ ਪ੍ਰਦੇਸ਼, ਕੋਲਕਾਤਾ ਤੋਂ ਲੈ ਕੇ ਬੈਂਗਲੁਰੂ ਤੱਕ ਹਜ਼ਾਰਾਂ ਦੀ ਸੰਖਿਆ 'ਚ ਲੋਕ ਇਸ ਕਾਨੂੰਨ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕਈ ਸ਼ਹਿਰਾਂ 'ਚ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਰੇਲਵੇ ਬੋਰਡ ਚੇਅਰਮੈਨ ਨੇ ਆਪਣੇ ਬਿਆਨ 'ਚ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ ਰੇਲਵੇ ਨੂੰ ਕੁੱਲ 80 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਸੋਮਵਾਰ ਯਾਨੀ ਕਿ ਅੱਜ ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ ਦੇ ਖਿਲਾਫ ਦੇਸ਼ ਭਰ ਵਿਚ ਹੋਏ ਵਿਰੋਧ ਪ੍ਰਦਰਸ਼ਨ ਕਾਰਨ ਰੇਲਵੇ ਨੂੰ ਜਿਹੜਾ ਨੁਕਸਾਨ ਹੋਇਆ ਹੈ ਉਸਦੀ ਵਸੂਲੀ ਕੀਤੀ ਜਾਵੇਗੀ। ਇਹ ਵਸੂਲੀ ਉਨ੍ਹਾਂ ਲੋਕਾਂ ਕੋਲੋਂ ਹੀ ਕੀਤੀ ਜਾਵੇਗੀ ਜਿਹੜੇ ਇਸ ਹਿੰਸਾ ਵਿਚ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਹਿੰਸਾ 'ਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਫਿਰ ਉਨ੍ਹਾਂ ਕੋਲੋਂ ਹੀ ਵਸੂਲੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਹਿੱਸਿਆਂ 'ਚ CAA ਦੇ ਖਿਲਾਫ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ, ਉਸ 'ਚ ਕੁਝ ਰੇਲਵੇ ਸਟੇਸ਼ਨਾਂ ਨੂੰ ਅੱਗ ਲਗਾਈ ਗਈ , ਕੁਝ ਥਾਵਾਂ 'ਤੇ ਟ੍ਰੇਨਾਂ ਨੂੰ ਰੋਕਿਆ ਗਿਆ ਅਤੇ ਸਟੇਸ਼ਨ 'ਤੇ ਹੁੰਲੜਬਾਜ਼ੀ ਕੀਤੀ ਗਈ ਸੀ। ਇਸ ਦੌਰਾਨ ਹੀ ਰੇਲਵੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ।
ਯੂ.ਪੀ. ਸਰਕਾਰ ਵੀ ਕਰ ਰਹੀ ਵਸੂਲੀ
ਜ਼ਿਕਰਯੋਗ ਹੈ ਕਿ ਯੂ.ਪੀ. ਸਰਕਾਰ ਨੇ ਵੀ ਇਹ ਹੀ ਫਾਰਮੂਲਾ ਅਪਣਾਇਆ ਹੈ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਅਨਾਥ ਨੇ ਐਲਾਨ ਕੀਤਾ ਸੀ ਕਿ ਜਿਹੜੇ ਲੋਕ ਹਿੰਸਾ 'ਚ ਸ਼ਾਮਲ ਸਨ, ਉਨ੍ਹਾਂ ਕੋਲੋਂ ਹੀ ਭੰਨ-ਤੋੜ ਦਾ ਪੈਸਾ ਵਸੂਲਿਆ ਜਾਵੇਗਾ। ਯੋਗੀ ਦੇ ਇਸ ਐਲਾਨ ਤੋਂ ਬਾਅਦ ਯੂ.ਪੀ. ਪ੍ਰਸ਼ਾਸਨ ਵਲੋਂ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਘਰ 'ਤੇ ਨੋਟਿਸ ਚਿਪਕਾ ਦਿੱਤੇ ਗਏ ਹਨ। ਇੰਨਾ ਹੀ ਨਹੀਂ ਪੱਛਮੀ ਉੱਤਰ ਪ੍ਰਦੇਸ਼ 'ਚ ਕੁਝ ਦੁਕਾਨਾਂ ਨੂੰ ਵੀ ਸੀਲ ਕੀਤਾ ਗਿਆ ਹੈ।
ਨਾਗਰਿਕਤਾ ਸੋਧ ਐਕਟ, ਨੈਸ਼ਨਲ ਰਜਿਸਟਰਾਰ ਫਾਰ ਸਿਟੀਜ਼ਨ ਦੇ ਵਿਰੋਧ 'ਚ ਜਿਹੜੀ ਹਿੰਸਾ ਹੋਈ , ਉਸ 'ਚ ਦੇਸ਼ ਭਰ ਦੇ ਕਰੀਬ 25 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ ਜ਼ਿਆਦਾਤਰ ਮੌਤਾਂ ਉੱਤਰ ਪ੍ਰਦੇਸ਼ 'ਚ ਹੋਈਆਂ ਹਨ। ਯੂ.ਪੀ. 'ਚ ਪ੍ਰਦਰਸ਼ਨ ਨੂੰ ਦੇਖਦੇ ਹੋਏ 31 ਜਨਵਰੀ ਤੱਕ ਧਾਰਾ 144 ਲਾਗੂ ਕੀਤੀ ਗਈ ਹੈ।
ਇਸ ਸਾਲ ਹੀਰਾ ਆਯਾਤ 'ਚ ਆਈ ਦਹਾਕੇ ਦੀ ਸਭ ਤੋਂ ਵੱਡੀ ਗਿਰਾਵਟ
NEXT STORY