ਇੰਦੌਰ— ਫਰਾਟੇਦਾਰ ਅੰਗਰੇਜ਼ੀ ਅਤੇ ਆਵਾਜ਼ 'ਚ ਸੜਕ ਅਫ਼ਸਰਾਂ ਵਰਗਾ ਰੌਬ, ਆਨਲਾਈਨ ਠੱਗੀ ਦੀ ਇਸ ਸ਼ਾਤਰ ਸ਼ੈਲੀ ਕਾਰਨ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ ਤਿੰਨ ਕਾਲ ਸੈਂਟਰਾਂ ਦਾ ਮੱਧ ਪ੍ਰਦੇਸ਼ ਪੁਲਸ ਦੇ ਸਾਈਬਰ ਦਸਤੇ ਨੇ ਖੁਲਾਸਾ ਕੀਤਾ ਹੈ। ਗਿਰੋਹ ਦੇ 78 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 19 ਲੜਕੀਆਂ ਸ਼ਾਮਲ ਹਨ। ਰਾਜ ਸਾਈਬਰ ਸੈੱਲ ਦੀ ਇੰਦੌਰ ਇਕਾਈ ਦੇ ਪੁਲਸ ਕਮਿਸ਼ਨਰ ਜਿਤੇਂਦਰ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਵਿਜੇ ਨਗਰ ਖੇਤਰ 'ਚ ਸ਼ੱਕੀ ਗਤੀਵਿਧੀ ਦੀ ਸੂਚਨਾ 'ਤੇ ਗਿਰੋਹ ਦੇ ਸਰਗਨਾ ਜਾਵੇਦ ਮੇਨਨ (28) ਅਤੇ 77 ਹੋਰ ਦੋਸ਼ੀਆਂ ਨੂੰ ਕੱਲ ਯਾਨੀ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀਆਂ 'ਚ ਜ਼ਿਆਦਾਤਰ ਟੈਲੀਕਾਲਰ ਹਨ, ਜਿਨ੍ਹਾਂ ਰਾਹੀਂ 25-25 ਸੀਟਾਂ ਵਾਲੇ ਤਿੰਨ ਕਾਲ ਸੈਂਟਰ ਚਲਾਏ ਜਾ ਰਹੇ ਸਨ। ਗਿਰੋਹ ਦੇ ਕਬਜ਼ੇ 'ਚੋਂ 60 ਕੰਪਿਊਟਰ, 70 ਮੋਬਾਇਲ ਨੰਬਰ ਅਤੇ ਹੋਰ ਗੁਪਤ ਡਾਟਾ ਮਿਲਿਆ ਹੈ।
8ਵੀਂ ਪਾਸ ਮੇਨਨ ਚੱਲ ਰਿਹਾ ਸੀ ਕਾਲ ਸੈਂਟਰ
ਉਨ੍ਹਾਂ ਨੇ ਦੱਸਿਆ,''ਸਿਰਫ 8ਵੀਂ ਪਾਸ ਮੇਨਨ ਗੁਜਰਾਤ ਦੇ ਅਹਿਮਦਾਬਾਦ ਦਾ ਰਹਿਣ ਵਾਲਾ ਹੈ। ਉਹ ਇੰਦੌਰ 'ਚ ਸਾਲ ਭਰ ਤੋਂ ਕੌਮਾਂਤਰੀ ਠੱਗੀ ਦੇ ਕਾਲ ਸੈਂਟਰ ਚੱਲਾ ਰਿਹਾ ਸੀ। ਉਸ ਦੇ ਗਿਰੋਹ 'ਚ ਸ਼ਾਮਲ ਟੈਲੀਕਾਲਰ ਦਿੱਲੀ, ਹਰਿਆਣਾ, ਉਤਰਾਖੰਡ, ਮਹਾਰਾਸ਼ਟਰ, ਪੰਜਾਬ ਅਤੇ ਪੂਰਬੀ-ਉੱਤਰੀ ਰਾਜਾਂ ਦੇ ਹਨ ਅਤੇ ਉਨ੍ਹਾਂ ਦੀ ਉਮਰ 18 ਤੋਂ 32 ਸਾਲ ਦਰਮਿਆਨ ਹੈ। ਉਨ੍ਹਾਂ ਨੂੰ ਅਮਰੀਕੀ ਭਾਸ਼ਾ ਵਾਲੀ ਅੰਗਰੇਜ਼ੀ ਬੋਲਣ ਦੀ ਖਾਸ ਟਰੇਨਿੰਗ ਹਾਸਲ ਹੈ।''
ਇਸ ਤਰ੍ਹਾਂ ਕਰਦੇ ਸਨ ਠੱਗੀ
ਸਿੰਘ ਨੇ ਦੱਸਿਆ ਕਿ ਗਿਰੋਹ ਦੇ ਟੈਲੀਕਾਲਰ ਅਮਰੀਕਾ 'ਚ ਰਹਿਣ ਵਾਲੇ ਲੋਕਾਂ ਨੂੰ ਵਿਸ਼ੇਸ਼ ਸਾਫਟਵੇਅਰ ਰਾਹੀਂ ਇੰਦੌਰ ਤੋਂ ਵਾਈਸ ਮੈਸੇਜ਼ ਭੇਜਦੇ ਸਨ ਅਤੇ ਫੋਨ ਕਾਲ ਕਰਦੇ ਸਨ ਪਰ ਸ਼ਿਕਾਰ ਦੇ ਮੋਬਾਇਲ ਫੋਨ 'ਤੇ ਅਮਰੀਕਾ ਦਾ ਫਰਜ਼ੀ ਨੰਬਰ ਡਿਸਪਲੇਅ ਹੁੰਦਾ ਸੀ। ਟੈਲੀਕਾਲਰ ਖੁਦ ਨੂੰ ਕਥਿਤ ਤੌਰ 'ਤੇ ਅਮਰੀਕਾ ਦੇ ਸਮਾਜਿਕ ਸੁਰੱਖਿਆ ਵਿਭਾਗ ਦੀ ਸਰਗਰਮ ਇਕਾਈ ਦੇ ਅਧਿਕਾਰੀ ਦੱਸ ਕੇ ਉੱਥੋਂ ਦੇ ਨਾਗਰਿਕਾਂ ਨੂੰ ਝਾਂਸਾ ਦਿੰਦੇ ਸਨ ਕਿ ਉਨ੍ਹਾਂ ਦੇ ਸਮਾਜਿਕ ਸੁਰੱਖਿਆ ਨੰਬਰ ਦੀ ਵਰਤੋਂ ਧਨ ਸੋਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੀ ਗੈਰ-ਕਾਨੂੰਨੀ ਗਤੀਵਿਧੀਆਂ 'ਚ ਕੀਤਾ ਗਿਆ। ਪੁਲਸ ਕਮਿਸ਼ਨਰ ਅਨੁਸਾਰ ਦੋਸ਼ ਹੈ ਕਿ ਟੈਲੀਕਾਲਰਾਂ ਵਲੋਂ ਅਮਰੀਕੀ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਮਾਮਲੇ ਨੂੰ ਰਫਾ-ਦਫਾ ਕਰਨ ਲਈ ਉਨ੍ਹਾਂ ਨੂੰ ਕੁਝ ਰਕਮ ਚੁਕਾਉਣ ਹੋਵੇਗੀ ਨਹੀਂ ਤਾਂ ਉਨ੍ਹਾਂ ਦੇ ਸਮਾਜਿਕ ਸੁਰੱਖਿਆ ਨੰਬਰ ਨੂੰ ਬਲਾਕ ਕਰ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਦਲਾਲਾਂ ਨੂੰ ਦਿੰਦੇ ਸਨ 40 ਫੀਸਦੀ ਕਮੀਸ਼ਨ
ਉਨ੍ਹਾਂ ਨੇ ਦੱਸਿਆ,''ਠੱਗ ਗਿਰੋਹ ਵਲੋਂ ਇਸ ਤਰੀਕੇ ਨਾਲ ਅਮਰੀਕੀ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਪ੍ਰਤੀ ਸ਼ਿਕਾਰ ਦੇ ਮਾਨ ਨਾਲ 50 ਡਾਲਰ ਤੋਂ ਲੈ ਕੇ 5 ਹਜ਼ਾਰ ਡਾਲਰ ਤੱਕ ਦੀ ਰਾਸ਼ੀ ਗਿਫਟ ਕਾਰਡ, ਬਿਟਕੁਆਇਨ ਅਤੇ ਹੋਰ ਆਨਲਾਈਨ ਭੁਗਤਾਨ ਮਾਧਿਅਮ ਨਾਲ ਵਸੂਲੀ ਜਾ ਰਹੀ ਸੀ। ਉਹ ਠੱਗੀ ਦੇ ਜਾਲ 'ਚ ਫਸੇ ਲੋਕਾਂ ਨੂੰ ਅਮਰੀਕੀ ਬੈਂਕ ਖਾਤਿਆਂ 'ਚ ਵੀ ਰਕਮ ਜਮ੍ਹਾ ਕਰਵਾਉਂਦੇ ਸਨ। ਬਾੱਦ 'ਚ ਠੱਗੀ ਦੀ ਰਕਮ ਦਲਾਲਾਂ ਨੂੰ 40 ਫੀਸਦੀ ਦਾ ਕਮੀਸ਼ਨ ਚੁੱਕ ਕੇ ਹਵਾਲਾ ਰਾਹੀਂ ਭਾਰਤ 'ਚ ਪ੍ਰਾਪਤ ਕੀਤੀ ਜਾਂਦੀ ਸੀ।''
14 ਜੂਨ ਤੱਕ ਪੁਲਸ ਹਿਰਾਸਤ 'ਚ
ਉਨ੍ਹਾਂ ਨੇ ਦੱਸਿਆ ਕਿ ਗਿਰੋਹ ਦੇ ਸਰਗਨਾ ਮੇਨਨ ਅਤੇ 2 ਹੋਰ ਦੋਸ਼ੀਆਂ ਭਾਵਿਲ ਪ੍ਰਜਾਪਤੀ (29) ਅਤੇ ਸ਼ਾਹਰੁਖ ਮੇਨਨ (25) ਨੂੰ ਇਕ ਸਥਾਨਕ ਕੋਰਟ ਦੇ ਆਦੇਸ਼ 'ਤੇ ਪੁਲਸ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਹ ਤਿੰਨੋਂ ਲੋਕ 14 ਜੂਨ ਤੱਕ ਪੁਲਸ ਹਿਰਾਸਤ 'ਚ ਹਨ, ਜਦੋਂ ਕਿ ਠੱਗੀ ਦੇ ਕਾਲਜ ਸੈਂਟਰਾਂ ਨਾਲ ਜੁੜੇ 75 ਦੋਸ਼ੀਆਂ ਨੂੰ ਨਿਆਇਕ ਹਿਰਾਸਤ ਅਧੀਨ ਜੇਲ ਭੇਜ ਦਿੱਤਾ ਗਿਆ। ਪੁਲਸ ਨੇ ਇੱਥੇ ਪਿਛਲੇ ਸਾਲ ਅਗਸਤ 'ਚ ਕੌਮਾਂਤਰੀ ਠੱਗੀ ਦੇ ਅਜਿਹੇ ਹੀ ਕਾਲ ਸੈਂਟਰ ਦਾ ਖੁਲਾਸਾ ਕਰਦੇ ਹੋਏ 22 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ।
15 ਜੁਲਾਈ ਨੂੰ ਲਾਂਚ ਹੋਵੇਗਾ ਚੰਦਰਯਾਨ-2, ਇਸਰੋ ਨੇ ਦੱਸਿਆ ਕਿਵੇਂ ਰੱਖੇਗਾ ਚੰਨ 'ਤੇ ਕਦਮ
NEXT STORY