ਨੋਇਡਾ (ਭਾਸ਼ਾ)-ਗ੍ਰੇਟਰ ਨੋਇਡਾ ਸਥਿਤ ਸ਼ਿਵ ਨਾਡਰ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਘੱਟ ਕੀਮਤ ਵਾਲੀ ਇਕ ਅਜਿਹੀ ਸਿਆਹੀ ਤਿਆਰ ਕੀਤੀ ਹੈ, ਜੋ ਜਾਅਲੀ ਨੋਟਾਂ ਤੇ ਰੋਗਾਂ ਦੀ ਪਛਾਣ ਕਰਨ ’ਚ ਮਦਦ ਕਰ ਸਕਦੀ ਹੈ ਅਤੇ ਇਸ ਦੀ ਵਰਤੋਂ ਅਧਿਕਾਰਕ ਦਸਤਾਵੇਜ਼ਾਂ ਦਾ ਪਤਾ ਲਾਉਣ ਲਈ ਵੀ ਕੀਤੀ ਜਾ ਸਕਦੀ ਹੈ। ਖੋਜਕਾਰਾਂ ਮੁਤਾਬਕ ਇਹ ਨਵੀਂ ਸਿਆਹੀ ਦੇ ਮੁਕਾਬਲੇ ਬਿਹਤਰ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੀ ਹੈ। ਨਵੀਂ ਸਿਆਹੀ ਬਾਰੇ ਜਰਨਲ ਆਫ ਫਿਜ਼ੀਕਸ ਕੈਮਿਸਟਰੀ ਸੀ ’ਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਵੀਂ ਸਿਆਹੀ ਦਾ ਇਸਤੇਮਾਲ ਸੁਰੱਖਿਆ ਚਿਨ੍ਹਾਂ, ਐਮਰਜੈਂਸੀ ਰਸਤਿਆਂ ਦੇ ਚਿਨ੍ਹਾਂ, ਆਵਾਜਾਈ ਸੰਕੇਤ ਚਿਨ੍ਹਾਂ ਤੋਂ ਇਲਾਵਾ ਮੈਡੀਕਲ ਖੇਤਰ ’ਚ ਰੋਗਾਂ ਦਾ ਪਤਾ ਲਾਉਣ ਲਈ ਕੁਝ ਵਿਸ਼ੇਸ਼ ਜਾਂਚ ਵੀ ਕੀਤੀ ਜਾ ਸਕਦੀ ਹੈ। ਸ਼ਿਵ ਨਾਡਰ ਯੂਨੀਵਰਸਿਟੀ ਦੇ ਪ੍ਰੋਫੈਸਰ ਦੇਵਦਾਸ ਨੇ ਕਿਹਾ ਕਿ ਸਾਡੀ ਸਫੈਦ ਪਿਛੋਕੜ ਵਾਲੀ ਸੁਰੱਖਿਆ ਸਿਆਹੀ ਸਸਤੀ, ਜੈਵਿਕ ਹਿੱਸਿਆਂ ਤੋਂ ਬਣਾਈ ਗਈ ਹੈ, ਜਿਸ ਦਾ ਇਸਤੇਮਾਲ ਸੂਰਜ ਦੀ ਰੋਸ਼ਨੀ ਵਿਚ ਕੀਤਾ ਜਾ ਸਕਦਾ ਹੈ। ਦਰਅਸਲ ਇਹ ਹਿੱਸੇ ਯੂ. ਵੀ. (ਅਲਟਰਾ ਵਾਇਲਟ) ਕਿਰਨਾਂ ਦੇ ਸੰਪਰਕ ਵਿਚ ਆਉਣ ’ਤੇ ਸਫੈਦ ਰੰਗ ਵਿਚ ਚਮਕਦੇ ਹਨ।
ਜੰਮੂ ਕਸ਼ਮੀਰ 'ਚ ਲੱਗੇ 5.4 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ
NEXT STORY