ਨਵੀਂ ਦਿੱਲੀ— ਦੁਨੀਆ ਦੇ ਲਈ ਸਿਰਦਰਦ ਬਣ ਚੁੱਕਿਆ ਕੋਰੋਨਾ ਵਾਇਰਸ ਹੁਣ ਦੁਨੀਆ ਦੇ 175 ਦੇਸ਼ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ। 6 ਲੱਖ ਤੋਂ ਜ਼ਿਆਦਾ ਲੋਕ ਖਤਰਨਾਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਹਨ। ਇਕੱਲੇ ਅਮਰੀਕਾ 'ਚ ਇਕ ਲੱਖ ਤੋਂ ਜ਼ਿਆਦਾ ਲੋਕ ਇਸ ਬੀਮਾਰੀ ਨਾਲ ਪਾਜ਼ੇਟਿਵ ਹਨ। ਨਾਲ ਹੀ ਭਾਰਤ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਦੀ ਸੰਖਿਆ 1000 ਦੇ ਨੇੜੇ ਪਹੁੰਚ ਚੁੱਕੀ ਹੈ। ਦੁਨੀਆ ਭਰ ਦੇ ਵਿਗਿਆਨੀ ਤੇ ਡਾਕਟਰ ਇਸ ਵਾਇਰਸ ਦੀ ਦਵਾਅ ਲੱਭਣ 'ਚ ਲੱਗੇ ਹੋਏ ਹਨ।
ਕਰਨਾਟਕ ਦੇ ਇਕ ਡਾਕਟਰ ਨੇ ਕੋਰੋਨਾ ਦੀ ਦਬਾਅ ਬਣਾਉਣ ਦਾ ਦਾਅਵਾ ਕੀਤਾ ਹੈ। ਨਾਲ ਹੀ ਹੁਣ ਹੈਦਰਾਬਾਦ ਯੂਨੀਵਰਸਿਟੀ 'ਚ ਜੀਵ-ਰਸਾਇਣ ਵਿਭਾਗ ਦੇ ਸਕੂਲ ਆਫ ਲਾਈਫ ਸਾਇੰਸਜ਼ ਦੀ ਫੈਕਲਟੀ ਡਾਕਟਰ ਸੀਮਾ ਮਿਸ਼ਰਾ ਨੇ ਕੋਰੋਨਾ ਦਾ ਟੀਕਾ ਬਣਾਉਣ ਦਾ ਦਾਅਵਾ ਕੀਤਾ ਹੈ। ਯੂਨੀਵਰਸਿਟੀ ਵਲੋਂ ਰਲੀਜ਼ ਜਾਰੀ ਕਰ ਇਸਦੀ ਜਾਣਕਾਰੀ ਦਿੱਤੀ ਹੈ। ਦਾਅਵੇ ਦੇ ਅਨੁਸਾਰ ਇਕ ਟੀਕੇ ਦੀ ਖੋਜ 'ਚ ਲੱਗਭਗ 15 ਸਾਲ ਤਕ ਦਾ ਸਮਾਂ ਲੱਗ ਜਾਂਦਾ ਹੈ ਪਰ ਸ਼ਕਤੀਸ਼ਾਲੀ ਕੰਪਿਊਟੇਸ਼ਨਲ ਟੂਲ ਦੀ ਸਹਾਇਤ ਨਾਲ ਸਿਰਫ 10 ਦਿਨ 'ਚ ਹੀ ਇਸਦਾ ਡਿਜ਼ਾਇਨ ਤਿਆਰ ਕੀਤਾ ਗਿਆ। ਟੀ ਸੇਲ ਐਪੀਟੋਪਸ ਨਾਮ ਇਹ ਟੀਕਾ ਮਾਨਵ ਕੋਸ਼ਿਕਾ 'ਤੇ ਕਈ ਬੁਰੇ ਪ੍ਰਭਾਵ ਪਾਏ ਬਿਨ੍ਹਾ ਕੋਰੋਨਾ ਵਾਇਰਸ ਦੇ ਸਾਰੇ ਸੰਰਚਨਾਤਮਕ ਤੇ ਗੈਰ ਸੰਰਚਨਾਤਮਕ ਪ੍ਰੋਟੀਨ ਰੋਕਣ 'ਚ ਮਸਰੱਥ ਦੱਸਿਆ ਜਾ ਰਿਹਾ ਹੈ। ਦਾਅਵਾ ਇਹ ਵੀ ਕੀਤਾ ਗਿਆ ਹੈ ਕਿ ਇਮਯੂਨੋਇੰਫਾਰਮੋਟਿਕਸ ਦਾ ਉਪਯੋਗ ਕਰਦੇ ਹੋਏ ਤਿਆਰ ਕੀਤਾ ਗਿਆ ਇਹ ਟੀਕਾ ਕੋਰੋਨਾ ਵਾਇਰਸ ਪੈੱਟਾਇਡਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਸੈੱਲ ਨੂੰ ਨਸ਼ਟ ਕਰਨ ਦੇ ਲਈ ਰੋਗ ਪ੍ਰਤੀਰੋਧਕ ਸਮਰੱਥਾ ਵਧਾਵੇਗਾ। ਇਸ ਨੂੰ ਇਸੇ ਤਰ੍ਹਾ ਡਿਜ਼ਾਇਨ ਕੀਤਾ ਗਿਆ ਹੈ ਕਿ ਪੂਰੀ ਆਬਾਦੀ ਨੂੰ ਲਗਾਇਆ ਜਾ ਸਕੇ।
ਯੂਨੀਵਰਸਿਟੀ ਵਲੋਂ ਪਹਿਲੇ ਅਜਿਹੇ ਅਧਿਐਨ ਦੀ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਗਿਆ ਹੈ ਕਿ ਟੀਕੇ ਨੂੰ ਲੈ ਕੇ ਇਹ ਨਤੀਜਾ ਆਖਰੀ ਨਹੀਂ ਹੈ। ਇਸ ਪ੍ਰਯੋਗਾਤਮਕ ਮਾਪਦੰਢ 'ਤੇ ਪਰਖਣ ਲਈ ਪ੍ਰਸਾਰਿਤ ਕੀਤਾ ਗਿਆ ਹੈ। ਇਸ ਸਬੰਧ ਵਿਚ ਡਾਕਟਰ ਸੀਮਾ ਮਿਸ਼ਰਾ ਨੇ ਕਿਹਾ ਕਿ ਅਜੇ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਸਮਾਜਿਕ ਦੂਰੀ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾ ਤਿਆਰ ਹੋਣ 'ਚ ਅਜੇ ਕੁਝ ਸਮਾਂ ਲੱਗੇਗਾ। ਨਾਲ ਹੀ ਉਮੀਦ ਜਤਾਈ ਕਿ ਕੰਪਿਊਟੇਸ਼ਨਲ ਨਤੀਜਾ ਤੇਜੀ ਨਾਲ ਪ੍ਰਾਯੋਗਿਕ ਟੈਸਟਾਂ ਦੇ ਲਈ ਪ੍ਰਭਵਿਤ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਦੇਸ਼ 'ਚ 21 ਦਿਨ ਦਾ ਲਾਕਡਾਊਨ ਹੈ।
ਕੋਰੋਨਾ ਕਾਰਨ ਯੋਗੀ ਸਰਕਾਰ ਨੇ ਲਿਆ ਵੱਡਾ ਫੈਸਲਾ, ਰਿਹਾਅ ਹੋਣਗੇ 11 ਹਜ਼ਾਰ ਕੈਦੀ
NEXT STORY