ਸੋਨੀਪਤ (ਪਵਨ ਰਾਠੀ)- ਹਰਿਆਣਾ ਦੇ ਸੋਨੀਪਤ 'ਚ ਮੰਗਲਵਾਰ ਨੂੰ ਇਕ ਦਰਦਨਾਕ ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਹਾਦਸਾ ਸੋਨੀਪਤ ਦੇ ਖਰਖੋਦਾ 'ਚ ਪਿੰਡ ਸਿਲਾਨਾ ਕੋਲ ਹੋਇਆ। ਜਿੱਥੇ ਇਕ ਤੇਜ਼ ਰਫ਼ਤਾਰ ਸਕਾਰਪੀਓ ਨੇ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਨਾਲ ਬਾਈਕ 'ਤੇ ਸਵਾਰ ਪਤੀ ਅਤੇ ਪਤਨੀ ਦੀ ਮੌਕੇ 'ਤੇ ਹੀ ਜਾਨ ਚੱਲੀ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸੋਨੀਪਤ ਖਰਖੋਦਾ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟ ਲਈ ਹਸਪਤਾਲ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਦਿੱਲੀ ਦੇ ਰਾਜਾ ਵਿਹਾਰ ਦੇ ਰਹਿਣ ਵਾਲੇ ਰਾਮਨਿਵਾਸ ਅਤੇ ਉਸ ਦੀ ਪਤਨੀ ਓਮਵਤੀ ਆਪਣੇ ਜੱਦੀ ਪਿੰਡ ਪਾਨੀਪਤ ਤੋਂ ਦਿੱਲੀ ਵਾਪਸ ਆ ਰਹੇ ਸਨ। ਇਸ ਦੌਰਾਨ ਸਿਲਾਨਾ ਪਿੰਡ ਕੋਲ ਇਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਕਬਜ਼ੇ 'ਚ ਲਈਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਖਰਖੋਦਾ ਥਾਣਾ ਦੇ ਹੈੱਡ ਕਾਂਸਟੇਬਲ ਸੰਜੀਵ ਨੇ ਦੱਸਿਆ ਕਿ ਮ੍ਰਿਤਕ ਪਤੀ-ਪਤਨੀ ਦੇ ਪੁੱਤ ਦੇ ਬਿਆਨ 'ਤੇ ਸਕਾਰਪੀਓ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁਫ਼ਤ ਕੋਰੋਨਾ ਵੈਕਸੀਨ 'ਤੇ ਕੇਂਦਰ ਦੇ ਜਵਾਬ ਦਾ ਹੈ ਇੰਤਜ਼ਾਰ : ਸਤੇਂਦਰ ਜੈਨ
NEXT STORY