ਨਵੀਂ ਦਿੱਲੀ— ਦਿੱਲੀ ਦੇ ਕੇ.ਜੀ. ਮਾਰਗ 'ਤੇ ਇਕ ਨਾਬਾਲਗ ਨੇ ਆਟੋ ਚਾਲਕ ਨੂੰ ਕੁਚਲ ਦਿੱਤਾ। ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਨਾਬਾਲਗ ਨੂੰ ਹਿਰਾਸਤ 'ਚ ਲੈ ਲਿਆ ਹੈ, ਜਦੋਂ ਕਿ ਉਸ ਦੇ ਚਾਚਾ ਦੇ ਖਿਲਾਫ ਵੀ ਕਾਰਵਾਈ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਦਿੱਲੀ ਦੇ ਕੇ.ਜੀ. ਮਾਰਗ 'ਤੇ ਇਕ 17 ਸਾਲ ਦਾ ਨਾਬਾਲਗ ਸਿਆਜ ਕਾਰ ਚੱਲਾ ਰਿਹਾ ਸੀ। ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਸ ਨੇ ਸਾਹਮਣੇ ਆ ਰਹੇ ਆਟੋ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਤੇਜ਼ ਸੀ ਕਿ ਆਟੋ ਦੇ ਪਰਖੱਚੇ ਉੱਡ ਗਏ ਅਤੇ ਆਟੋ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਹਾਦਸੇ ਦੇ ਸਮੇਂ ਕਾਰ 'ਚ ਤਿੰਨ ਲੜਕੇ ਸਵਾਰ ਸਨ। ਕਾਰ ਚੱਲਾ ਰਹੇ ਲੜਕੇ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਨਾਬਾਲਗ ਆਪਣੇ ਚਾਚਾ ਦੀ ਕਾਰ ਲੈ ਕੇ ਨਿਕਲਿਆ ਸੀ। ਪੁਲਸ ਨੇ ਨਾਬਾਲਗ ਨੂੰ ਹਿਰਾਸਤ 'ਚ ਲੈ ਲਿਆ ਅਤੇ ਕਾਰ ਦੇ ਮਾਲਕ ਦੇ ਖਿਲਾਫ ਕਾਰਵਾਈ ਕਰ ਰਹੀ ਹੈ।
ਐੱਸ.ਵਾਈ.ਐੱਲ. ਮੁੱਦੇ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ 'ਚ ਹੰਗਾਮਾ
NEXT STORY