ਏਟਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਏਟਾ ਜ਼ਿਲ੍ਹੇ ਦੇ ਕੋਤਵਾਲੀ ਦੇਹਾਤ ਖੇਤਰ 'ਚ ਬੀਤੀ ਰਾਤ ਇਕ ਕਾਰ ਕਾਲੀ ਨਹਿਰ 'ਚ ਡਿੱਗ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਐਡੀਸ਼ਨਲ ਪੁਲਸ ਸੁਪਰਡੈੰਟ ਧਨੰਜਯ ਸਿੰਘ ਕੁਸ਼ਵਾਹਾ ਨੇ ਸੋਮਵਾਰ ਨੂੰ ਦੱਸਿਆ ਕਿ ਕਾਸਗੰਜ ਦੇ ਗੰਜਡੁੰਡਵਾਰਾ ਥਾਣਾ ਖੇਤਰ ਦੇ ਪਿੰਡ ਅਡੌਰਾ ਵਾਸੀ ਵਿਨੀਤਾ ਦੀ ਸਿਹਤ ਖ਼ਰਾਬ ਹੋਣ 'ਤੇ ਪਰਿਵਾਰ ਵਾਲੇ ਉਸ ਨੂੰ ਕਾਰ ਤੋਂ ਏਟਾ ਇਲਾਜ ਲਈ ਲਿਜਾ ਰਹੇ ਸਨ ਕਿ ਦੇਰ ਰਾਤ ਕਾਰ ਨਹਿਰ 'ਚ ਡਿੱਗ ਗਈ। ਹਾਦਸੇ ਦੀ ਜਾਣਕਾਰੀ ਸੋਮਵਾਰ ਸਵੇਰੇ ਹੋਈ ਜਦੋਂ ਨਹਿਰ 'ਚ ਕਾਰ ਪਈ ਦੇਖ ਪੁਲਸ ਨੂੰ ਸੂਚਿਤ ਕੀਤਾ ਗਿਆ। ਹਾਦਸੇ 'ਚ ਬੀਮਾਰ ਮਹਿਲਾ ਵਿਨੀਤਾ ਤੋਂ ਇਲਾਵਾ ਨੀਰਜ, ਤੇਜੇਂਦਰ, ਮਹਿਲਾ ਸੰਤੋਸ਼ ਅਤੇ ਡਰਾਈਵਰ ਸ਼ੁਭਮ ਦੀ ਮੌਤ ਹੋ ਗਈ। ਮਰਨ ਵਾਲੇ ਇਕ ਹੀ ਪਰਿਵਾਰ ਦੇ ਚਾਰ ਲੋਕ ਅਡੌਰਾ ਪਿੰਡ ਦੇ ਰਹਿਣ ਵਾਲੇ ਹਨ।
ਮ੍ਰਿਤਕ ਡਰਾਈਵਰ ਸ਼ੁਭਮ ਵੀ ਗੰਜ ਡੁੰਡਵਾਰਾ ਦਾ ਰਹਿਣ ਵਾਲਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਏਟਾ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ 'ਚ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਅਤੇ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸਤੀਸ਼ ਦਾ ਕਹਿਣਾ ਹੈ ਕਿ ਇਹ ਲੋਕ ਰਾਤ 11 ਵਜੇ ਨੀਰਜ ਦੀ ਪਤਨੀ ਵਿਨੀਤਾ ਨੂੰ ਦਿਖਾਉਣ ਲਈ ਏਟਾ ਜ਼ਿਲ੍ਹਾ ਹਸਪਤਾਲ ਲਈ ਨਿਕਲੇ ਸਨ। ਰਸਤੇ 'ਚ ਰਾਤ 12 ਵਜੇ ਦੇ ਲਗਭਗ ਇਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਨਹਿਰ 'ਚ ਡਿੱਗ ਗਈ। ਰਾਤ ਭਰ ਕਿਸੇ ਦਾ ਫੋਨ ਨਹੀਂ ਲੱਗਾ, ਕਿਉਂਕਿ ਸਾਰੇ ਲੋਕ ਡੁੱਬ ਚੁੱਕੇ ਸਨ। ਰਾਤ ਭਰ ਲੱਭਦੇ ਰਹੇ। ਸਵੇਰੇ ਸੂਚਨਾ ਮਿਲੀ ਕਿ ਇਕ ਸਵਿਫ਼ਟ ਡਿਜਾਈਰ ਕਾਰ ਨਹਿਰ 'ਚ ਡਿੱਗ ਗਈ ਹੈ। ਉਦੋਂ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕ੍ਰੇਨ ਨਾਲ ਕਾਰ ਅਤੇ ਮ੍ਰਿਤਕਾਂ ਨੂੰ ਕੱਢਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਪਣੇ ਸਾਥੀ ਖਿਲਾਫ਼ ਧਾਰਾ-376 ਨੂੰ 'ਹਥਿਆਰ' ਬਣਾ ਕੇ ਦੁਰਵਰਤੋਂ ਕਰ ਰਹੀਆਂ ਔਰਤਾਂ: ਹਾਈ ਕੋਰਟ
NEXT STORY