ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿੱਲੀ ਦੇ ਕੰਝਾਵਲਾ 'ਚ ਵਾਪਰੇ ਕਾਰ ਹਾਦਸੇ ਤੋਂ ਬਾਅਦ ਹੁਣ ਕੇਸ਼ਵਪੁਰਮ 'ਚ ਵੀ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਬੀਤੀ ਰਾਤ ਇਕ ਸੜਕ ਹਾਦਸੇ ਦੌਰਾਨ ਇਕ ਸ਼ਰਾਬੀ ਕਾਰ ਚਾਲਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟੀ ਚਲਾਉਣ ਵਾਲਾ ਤੇ ਉਸ ਦਾ ਸਾਥੀ ਹਵਾ ਵਿੱਚ ਉਛਲ ਗਏ। ਇਕ ਕਾਰ ਦੀ ਛੱਤ ਨਾਲ ਟਕਰਾ ਕੇ ਸੜਕ ’ਤੇ ਡਿੱਗ ਪਿਆ, ਜਦਕਿ ਦੂਜਾ ਬੋਨਟ ਦੇ ਉੱਪਰ ਫਸ ਗਿਆ। ਸਕੂਟੀ ਵੀ ਕਾਰ ਵਿੱਚ ਫਸ ਗਈ, ਜਿਸ ਨੂੰ 350 ਮੀਟਰ ਤੱਕ ਘੜੀਸਿਆ ਗਿਆ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਨੌਜਵਾਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਇਕ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ 27 ਜਨਵਰੀ ਨੂੰ ਸਵੇਰੇ 3 ਵਜੇ ਵਾਪਰੀ। ਇਸ ਦੌਰਾਨ ਟਾਟਾ ਜ਼ੈਸਟ ਗੱਡੀ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਅਮਨ ਅਰੋੜਾ ਨੇ ਲਾਲਾ ਲਾਜਪਤ ਰਾਏ ਦੇ ਜਨਮ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਕੀਤਾ ਇਹ ਐਲਾਨ
ਜਾਣਕਾਰੀ ਮੁਤਾਬਕ ਸਕੂਟੀ ਸਵਾਰ ਦਾ ਨਾਂ ਸਚਿਨ ਗਿਰੀ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਉਹ ਸੜਕ 'ਤੇ ਡਿੱਗ ਪਿਆ ਸੀ। ਦੂਜਾ ਵਿਅਕਤੀ ਕੈਲਾਸ਼ ਭਟਨਾਗਰ ਹੈ, ਜੋ ਗੱਡੀ ਦੇ ਬੋਨਟ ਅਤੇ ਵਿੰਡ ਸ਼ੀਲਡ ਵਿੱਚ ਫਸ ਗਿਆ ਸੀ। ਹਾਦਸੇ ਤੋਂ ਬਾਅਦ ਸਕੂਟੀ ਕਾਰ ਦੇ ਬੰਪਰ ਵਿੱਚ ਫਸ ਗਈ। ਕੈਲਾਸ਼ ਦੀ ਮੌਤ ਦਾ ਕਾਰਨ ਵੀ ਇਹੀ ਸੀ। ਦੱਸ ਦੇਈਏ ਕਿ ਇਹ ਹਾਦਸਾ ਪ੍ਰੇਰਨਾ ਚੌਕ ਤੋਂ ਕਨ੍ਹਈਆ ਨਗਰ ਮੈਟਰੋ ਸਟੇਸ਼ਨ ਦੇ ਨੇੜੇ ਵਾਪਰਿਆ, ਜਿੱਥੋਂ ਡਰਾਈਵਰ ਕੈਲਾਸ਼ ਨੂੰ ਗੱਡੀ ਦੇ ਬੋਨਟ 'ਤੇ ਬਿਠਾ ਕੇ ਕਰੀਬ 350 ਮੀਟਰ ਤੱਕ ਘਸੀਟਦਾ ਰਿਹਾ। ਇਸ ਦੌਰਾਨ ਗਸ਼ਤ ਕਰ ਰਹੀ ਵੈਨ ਨੇ ਗੱਡੀ ਨੂੰ ਦੇਖਿਆ ਤਾਂ ਉਸ ਦਾ ਪਿੱਛਾ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਮੀਤ ਹੇਅਰ ਵੱਲੋਂ ਖਿਡਾਰੀਆਂ ਦੀ ਮੈੱਸ ਦੀ ਅਚਨਚੇਤੀ ਚੈਕਿੰਗ, ਮਾੜੇ ਖਾਣੇ ਦਾ ਗੰਭੀਰ ਨੋਟਿਸ ਲੈਂਦਿਆਂ ਕਹੀ ਇਹ ਗੱਲ
ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਗੱਡੀ ਵਿੱਚ 5 ਵਿਅਕਤੀ ਸਵਾਰ ਸਨ। ਪੁਲਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਕੂਟੀ 'ਤੇ ਸਵਾਰ ਦੋਵੇਂ ਨੌਜਵਾਨ ਕੱਪੜਾ ਫੈਕਟਰੀ 'ਚ ਕੰਮ ਕਰਦੇ ਸਨ। ਦੋਵੇਂ ਦੇਰ ਰਾਤ ਫ਼ਿਲਮ ਪਠਾਨ ਦੇਖ ਕੇ ਪਰਤ ਰਹੇ ਸਨ ਕਿ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ ਅਤੇ ਇਸ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਦੁਖਦਾਈ ਖ਼ਬਰ : ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦਾ ਦਿਹਾਂਤ
NEXT STORY