ਜਾਲੌਨ— ਕੋਤਵਾਲੀ ਕੋਂਚ ਦੇ ਸੁਭਾਸ਼ ਨਗਰ 'ਚ ਇਕ ਬੇਕਾਬੂ ਹੋਈ ਇਕ ਕਾਰ ਸੜਕ ਕਿਨਾਰੇ ਜਾ ਟਕਰਾਈ, ਇਸ ਕਾਰ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 3 ਹੋਰ ਜ਼ਖਮੀ ਹੋ ਗਏ।
ਪੁਲਸ ਅਧਿਕਾਰੀ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਘਟਨਾ ਬੀਤੀ ਰਾਤ ਦੀ ਹੈ। ਕਾਰ ਚਾਲਕ ਨੇ ਵਾਹਨ 'ਤੇ ਅਚਾਨਕ ਕੰਟਰੋਲ ਗੁਆ ਲਿਆ ਅਤੇ ਉਹ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਉਨ੍ਹਾਂ ਨੇ ਕਿਹਾ ਹੈ ਕਿ ਘਟਨਾ 'ਚ ਹੁਕਮ (30) ਸੁਬੋਧ, ਅਸ਼ੀਸ਼ (28) ਅਤੇ ਲਲਿਤ ਕੁਮਾਰ (50) ਦੀ ਮੌਕੇ 'ਤੇ ਮੌਤ ਹੋ ਗਈ।
ਸਿੰਘ ਨੇ ਦੱਸਿਆ ਹੈ ਕਿ ਘਟਨਾ 'ਚ ਜ਼ਖਮੀ ਹੋਏ 3 ਲੋਕਾਂ ਨੂੰ ਝਾਂਸੀ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਸਿਗਰਟਨੋਸ਼ੀ ਕਰਨ ਵਾਲਿਆਂ ਦੇ ਮਨੋਰੋਗ ਨਾਲ ਪੀੜਤ ਹੋਣ ਦਾ ਖਤਰਾ ਵਧ- ਅਧਿਐਨ
NEXT STORY