ਜੀਂਦ - ਹਰਿਆਣਾ ਪੁਲਸ ਨੇ 13 ਕਿਸਾਨਾਂ ਖ਼ਿਲਾਫ਼ ਕਤਲ ਅਤੇ ਦੰਗੇ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਕਿਸਾਨਾਂ ਨੇ ਇੱਕ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਾਫਿਲੇ ਨੂੰ ਰੋਕ ਕੇ ਕਾਲੇ ਝੰਡੇ ਦਿਖਾਏ ਸਨ ਅਤੇ ਲਾਠੀਆਂ ਵੀ ਚਲਾਈਆਂ ਸਨ। ਕਾਂਗਰਸ ਦੀ ਸੂਬਾ ਮੁਖੀ ਕੁਮਾਰੀ ਸ਼ੈਲਜਾ ਨੇ ਸਰਕਾਰ ਦੇ ਇਸ ਕਦਮ ਦੀ ਨਿੰਦਾ ਕਰਦੇ ਹੋਏ ਇਸ ਨੂੰ ਸਰਕਾਰ ਦੀ ਨਿਰਾਸ਼ਾ ਦੱਸਿਆ।
NIA ਨੇ ਖਾਲਿਸਤਾਨੀ ਅੱਤਵਾਦੀ ਗੁਰਜੀਤ ਸਿੰਘ ਨਿੱਜਰ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ
ਕਿਸਾਨਾਂ ਖ਼ਿਲਾਫ਼ ਅੰਬਾਲਾ ਵਿੱਚ ਹੀ ਮਾਮਲਾ ਦਰਜ ਕੀਤਾ ਗਿਆ ਹੈ। ਜਿੱਥੇ ਮੰਗਲਵਾਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਇੱਕ ਸਮੂਹ ਨੇ ਮੁੱਖ ਮੰਤਰੀ ਖੱਟਰ ਨੂੰ ਉਸ ਸਮੇਂ ਕਾਲੇ ਝੰਡੇ ਦਿਖਾਏ ਸਨ, ਜਦੋਂ ਉਨ੍ਹਾਂ ਦਾ ਕਾਫਿਲਾ ਅੰਬਾਲਾ ਸ਼ਹਿਰ ਤੋਂ ਲੰਘ ਰਿਹਾ ਸੀ। ਖੱਟਰ ਅਗਲੀਆਂ ਨਾਗਰਿਕ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਜਨਸਭਾ ਨੂੰ ਸੰਬੋਧਿਤ ਕਰਨ ਲਈ ਸ਼ਹਿਰ ਵਿੱਚ ਆਏ ਸਨ।
ਠੀਕ ਉਸੇ ਸਮੇਂ ਅਗਰਸੇਨ ਚੌਕ 'ਤੇ ਕਿਸਾਨਾਂ ਨੇ ਮੁੱਖ ਮੰਤਰੀ ਦੇ ਕਾਫਿਲੇ ਨੂੰ ਵੇਖ ਕੇ ਕਾਲੇ ਝੰਡੇ ਲਹਿਰਾਏ ਸਨ। ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ ਸੀ। ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਕੁੱਝ ਕਿਸਾਨਾਂ ਨੇ ਕਾਫਿਲੇ ਵੱਲ ਵਧਣ ਦੀ ਕੋਸ਼ਿਸ਼ ਕੀਤੀ ਅਤੇ ਕੁੱਝ ਸਮੇਂ ਲਈ ਰਸਤਾ ਰੋਕ ਦਿੱਤਾ ਸੀ। ਪੁਲਸ ਮੁਤਾਬਕ ਉਨ੍ਹਾਂ ਵਿਚੋਂ ਕੁੱਝ ਪ੍ਰਦਰਸ਼ਨਕਾਰੀਆਂ ਨੇ ਕੁੱਝ ਵਾਹਨਾਂ 'ਤੇ ਲਾਠੀਆਂ ਵੀ ਵਰ੍ਹਾਈਆਂ ਸਨ।
ਜਦੋਂ ਤੱਕ 370 ਵਾਪਸ ਨਹੀਂ ਆਉਂਦਾ, ਨਹੀਂ ਲੜਾਂਗੀ ਚੋਣਾਂ: ਮਹਿਬੂਬਾ ਮੁਫਤੀ
ਪੁਲਸ ਦੀ ਇਸ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰਿਆਣਾ ਕਾਂਗਰਸ ਮੁਖੀ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਕਿਸਾਨਾਂ ਖ਼ਿਲਾਫ਼ ਕਤਲ ਅਤੇ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਨ ਨਾਲ ਸਰਕਾਰ ਦੀ ਨਿਰਾਸ਼ਾ ਦਾ ਪਤਾ ਚੱਲਦਾ ਹੈ। ਲੋਕਤੰਤਰ ਵਿੱਚ, ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਪਰ ਜਦੋਂ ਲੋਕਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ, ਤਾਂ ਉਹ ਆਪਣੇ ਅਧਿਕਾਰਾਂ ਲਈ ਸੜਕਾਂ 'ਤੇ ਆਉਣ ਨੂੰ ਮਜ਼ਬੂਰ ਹੋ ਜਾਂਦੇ ਹੈ।
ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
ਅੰਬਾਲਾ ਸਿਟੀ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 147 (ਦੰਗਾ), 148 (ਦੰਗਾਈ, ਜਾਨਲੇਵਾ ਹਥਿਆਰ ਨਾਲ ਲੈਸ), 149 (ਕਿਸੇ ਵੀ ਗੈਰ-ਕਾਨੂਨੀ ਗਿਰੋਹ ਦੇ ਕਿਸੇ ਮੈਂਬਰ ਦੁਆਰਾ ਕੀਤਾ ਗਿਆ ਅਪਰਾਧ), 186 (ਜਨਤਕ ਕਾਰਜਾਂ ਨੂੰ ਰੋਕਣ ਵਿਚ ਜਨਤਕ ਸੇਵਾ ਵਿਚ ਰੁਕਾਵਟ ਪਾਉਣਾ) ਦੇ ਤਹਿਤ ਕਿਸਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਆਈ.ਪੀ.ਸੀ. ਦੀ ਧਾਰਾ 307 (ਕਤਲ ਦੀ ਕੋਸ਼ਿਸ਼), 353 (ਹਮਲਾ ਜਾਂ ਅਪਰਾਧਿਕ ਸ਼ਕਤੀ ਲੋਕ ਸੇਵਕ ਨੂੰ ਉਸਦੇ ਕਰਤੱਵ ਨਿਭਾਉਣ ਤੋਂ ਰੋਕਣ ਦੇ ਲਈ) ਅਤੇ 506 (ਅਪਰਾਧਿਕ ਧਮਕੀ ਲਈ ਸਜ਼ਾ) ਵੀ ਕਿਸਾਨਾਂ ਖ਼ਿਲਾਫ਼ ਲਗਾਈਆਂ ਗਈਆਂ ਹਨ।
ਨੋਟ- ਇਸ਼ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
6,380 ਕਰੋੜ ਰੁਪਏ ਦਾ ਧੋਖਾਧੜੀ ਮਾਮਲਾ, ਈ.ਡੀ. ਨੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ
NEXT STORY