ਨਵੀਂ ਦਿੱਲੀ - ਐੱਨ.ਆਈ.ਏ. ਨੇ ਬੁੱਧਵਾਰ ਨੂੰ ਭਗੌੜੇ ਖਲਿਸਤਾਨੀ ਅੱਤਵਾਦੀ ਗੁਰਜੀਤ ਸਿੰਘ ਨਿੱਜਰ ਨੂੰ ਦਿੱਲੀ ਏਅਰਪੋਰਟ 'ਤੇ ਗ੍ਰਿਫਤਾਰ ਕਰ ਲਿਆ। ਗੁਰਜੀਤ ਸਿੰਘ ਨਿੱਜਰ ਨੂੰ ਪੁਣੇ ਖਾਲਿਸਤਾਨ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਭਾਰਤ ਸਰਕਾਰ ਨੇ ਸਾਈਪ੍ਰਸ ਤੋਂ ਹਵਾਲਗੀ ਕੀਤਾ ਹੈ। ਨਿੱਜਰ 'ਤੇ 120B, 124A ਅਤੇ 153A ਦੇ ਤਹਿਤ ਮਾਮਲਾ ਦਰਜ ਹੈ।
ਖਾਲਿਸਤਾਨੀ ਅੱਤਵਾਦੀ ਗੁਰਜੀਤ ਸਿੰਘ ਨਿੱਜਰ 2017 ਵਿੱਚ ਭਾਰਤ ਤੋਂ ਫਰਾਰ ਹੋ ਕੇ ਯੂਰੋਪ ਚਲਾ ਗਿਆ ਸੀ। ਉਹ ਪਿਛਲੇ ਕਈ ਮਹੀਨਿਆਂ ਤੋਂ ਸਾਈਪ੍ਰਸ ਵਿੱਚ ਰਹਿ ਰਿਹਾ ਸੀ। ਉਸ ਦੇ ਖ਼ਿਲਾਫ਼ ਮਹਾਰਾਸ਼ਟਰ ਦੇ ਪੁਣੇ ਵਿੱਚ ਅਪਰਾਧਿਕ ਮੁਕੱਦਮਾ ਦਰਜ ਹੈ। ਐੱਨ.ਆਈ.ਏ. ਨਿੱਜਰ ਨੂੰ ਟਰਾਂਜਿਟ ਰਿਮਾਂਡ 'ਤੇ ਲੈ ਕੇ ਮੁੰਬਈ ਜਾ ਰਹੀ ਹੈ ਜਿੱਥੇ ਉਸ ਨੂੰ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ। ਐੱਨ.ਆਈ.ਏ. ਪੁੱਛਗਿੱਛ ਲਈ ਕੋਰਟ ਤੋਂ ਰਿਮਾਂਡ ਦੀ ਅਪੀਲ ਕਰੇਗੀ।
ਜਦੋਂ ਤੱਕ 370 ਵਾਪਸ ਨਹੀਂ ਆਉਂਦਾ, ਨਹੀਂ ਲੜਾਂਗੀ ਚੋਣਾਂ: ਮਹਿਬੂਬਾ ਮੁਫਤੀ
ਨਿੱਜਰ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਅਪਰਾਧਿਕ ਮਾਮਲੇ ਵਿੱਚ ਸ਼ਾਮਿਲ ਸੀ ਅਤੇ ਇਸ ਮਾਮਲੇ ਵਿੱਚ ਐੱਨ.ਆਈ.ਏ. ਨੇ ਹੋਰ ਦੋਸ਼ੀਆਂ ਨਾਲ ਗੁਰਜੀਤ ਸਿੰਘ ਖ਼ਿਲਾਫ਼ ਵੀ ਦੋਸ਼ ਪੱਤਰ ਕੋਰਟ ਵਿੱਚ ਦਰਜ ਕੀਤਾ ਸੀ। ਉਸ 'ਤੇ ਅੱਤਵਾਦੀ ਵਾਰਦਾਤਾਂ ਨੂੰ ਭੜਕਾਉਣ ਦਾ ਦੋਸ਼ ਹੈ। ਮਾਮਲੇ ਮੁਤਾਬਕ ਦੋਸ਼ੀ ਗੁਰਜੀਤ ਸਿੰਘ, ਹਰਪਾਲ ਸਿੰਘ ਅਤੇ ਮੋਈਨ ਖਾਨ ਸੋਸ਼ਲ ਮੀਡੀਆ ਦੇ ਪਲੇਟਫਾਰਮ 'ਤੇ ਸਰਗਰਮ ਸਨ ਅਤੇ ਖਾਲਿਸਤਾਨ ਨੂੰ ਵੱਖਰਾ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਲਈ ਇਨ੍ਹਾਂ ਲੋਕਾਂ ਨੇ ਅਪਰਾਧਿਕ ਸਾਜਿਸ਼ ਰਚੀ ਸੀ।
ਨੋਟ- ਇਸ਼ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਜਦੋਂ ਤੱਕ 370 ਵਾਪਸ ਨਹੀਂ ਆਉਂਦਾ, ਨਹੀਂ ਲੜਾਂਗੀ ਚੋਣਾਂ: ਮਹਿਬੂਬਾ ਮੁਫਤੀ
NEXT STORY