ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਅੱਜ ਭਾਵ ਸ਼ਨੀਵਾਰ ਨੂੰ ਇਕ ਹੋਰ ਕੋਰੋਨਾ ਵਾਇਰਸ ਮਾਮਲੇ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਸੂਬੇ 'ਚ ਪੀੜਤਾਂ ਦੀ ਗਿਣਤੀ ਵੱਧ ਕੇ 78 ਤੱਕ ਪਹੁੰਚ ਗਈ ਹੈ। ਚੀਫ ਸਕੱਤਰ (ਸਿਹਤ) ਨਿਪੁੰਨ ਜਿੰਦਲ ਨੇ ਦੱਸਿਆ ਹੈ ਕਿ ਹਮੀਰਪੁਰ ਦੇ ਬੜਸਰ ਖੇਤਰ ਦਾ ਨਿਵਾਸੀ ਵਿਅਕਤੀ (36) ਮੁੰਬਈ ਤੋਂ ਪਰਤਿਆ ਹੈ ਅਤੇ ਉਸ 'ਚ ਇਨਫੈਕਸ਼ਨ ਦਾ ਕੋਈ ਵੀ ਲੱਛਣ ਨਹੀਂ ਦਿਖਾਈ ਦੇ ਰਿਹਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ 'ਚ 35 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ 39 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।
ਇਹ ਵੀ ਦੱਸਿਆ ਜਾਂਦਾ ਹੈ ਕਿ ਸੂਬੇ 'ਚ ਹੁਣ ਤੱਕ ਕੋਰੋਨਾਵਾਇਰਸ ਨਾਲ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜਿਹੜੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਨ੍ਹਾਂ 'ਚੋਂ 14 ਕਾਂਗੜਾ, 6 ਚੰਬਾ, 5 ਹਮੀਰਪੁਰ, 4 ਬਿਲਾਸਪੁਰ, ਊਨਾ ਅਤੇ ਸਿਰਮੌਰ ਤੋਂ 2-2 ਅਤੇ ਮੰਡੀ-ਸ਼ਿਮਲੇ ਤੋਂ 1-1 ਮਰੀਜ਼ ਸ਼ਾਮਲ ਹਨ।
ਓਡੀਸ਼ਾ 'ਚ ਇਤਿਹਾਸਕ ਅਸਥਾਨ ਮੰਗੂ ਮੱਠ ਸਬੰਧੀ ਵੀਡੀਓ ਕਾਨਫਰੰਸ ਰਾਹੀਂ ਹੋਈ ਸਬ ਕਮੇਟੀ ਦੀ ਮੀਟਿੰਗ
NEXT STORY