ਲਖਨਊ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਜੀ. ਐੱਸ. ਟੀ. ’ਚ ਕਥਿਤ ਧੋਖਾਦੇਹੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਉੱਤਰ ਪ੍ਰਦੇਸ਼ ਤੇ ਹਰਿਆਣਾ ’ਚ ਕਈ ਥਾਵਾਂ ’ਤੇ ਛਾਪੇ ਮਾਰੇ ਤੇ 3.6 ਕਰੋੜ ਰੁਪਏ ਦੀ ਨਕਦੀ ਤੇ ਅਹਿਮ ਦਸਤਾਵੇਜ਼ ਜ਼ਬਤ ਕੀਤੇ। ਅਧਿਕਾਰੀਆਂ ਅਨੁਸਾਰ ਈ. ਡੀ. ਦੇ ਲਖਨਊ ਦਫਤਰ ਨੇ 24 ਅਗਸਤ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ ਅਧੀਨ ਮੁਜ਼ੱਫਰਨਗਰ ਤੇ ਗਾਜ਼ੀਆਬਾਦ ’ਚ 9 ਥਾਵਾਂ ਦੀ ਤਲਾਸ਼ੀ ਲਈ। ਇਨ੍ਹਾਂ ’ਚ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਇਕ ਸ਼ਾਹਨਵਾਜ਼ ਰਾਣਾ ਨਾਲ ਜੁੜੇ ਕੰਪਲੈਕਸ ਵੀ ਸ਼ਾਮਲ ਹਨ। ਹਰਿਆਣਾ ਦੇ ਫਰੀਦਾਬਾਦ ’ਚ ਕਈ ਕੰਪਲੈਕਸਾਂ ਦੀ ਤਲਾਸ਼ੀ ਲਈ ਗਈ। ਇਹ ਕਾਰਵਾਈ ਮੰਗਲਵਾਰ ਖਤਮ ਹੋਈ।
ਈ. ਡੀ. ਦੀ ਜਾਂਚ ਜੰਬੂਦੀਪ ਐਕਸਪੋਰਟ ਐਂਡ ਇੰਪੋਰਟ ਨਾਮੀ ਇਕ ਕੰਪਨੀ ਨਾਲ ਸਬੰਧਤ ਕਥਿਤ ਧੋਖਾਦੇਹੀ ਵਾਲੇ ਇਨਪੁੱਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਮਾਮਲੇ ’ਤੇ ਕੇਂਦ੍ਰਿਤ ਹੈ। ਕੰਪਨੀ ’ਤੇ ਦੋਸ਼ ਹੈ ਕਿ ਉਸ ਨੇ ਸਾਮਾਨ ਦੀ ਅਸਲ ਸਪਲਾਈ ਜਾਂ ਟਰਾਂਸਪੋਰਟੇਸ਼ਨ ਤੋਂ ਬਿਨਾਂ ਜਾਅਲੀ ਇਨਵਾਇਸਾਂ ਤੇ ਈ-ਵੇਅ ਬਿੱਲਾਂ ਰਾਹੀਂ ਆਈ. ਟੀ. ਸੀ. ਹਾਸਲ ਕੀਤੀ। ਅਧਿਕਾਰੀਆਂ ਅਨੁਸਾਰ ਜੀ. ਐੱਸ. ਟੀ. ਵਿਭਾਗ ਨੇ ਲੱਗਭਗ 9.63 ਕਰੋੜ ਰੁਪਏ ਦੇ ਧੋਖਾਦੇਹੀ ਵਾਲੇ ਆਈ. ਟੀ. ਸੀ. ਦਾ ਪਤਾ ਲਾਇਆ। ਇਸ ਕਾਰਨ ਸਰਕਾਰੀ ਮਾਲੀਏ ਨੂੰ ਨੁਕਸਾਨ ਹੋਇਆ। ਈ. ਡੀ. ਦਾ ਦੋਸ਼ ਹੈ ਕਿ ਪੈਸਿਆਂ ਦੇ ਲੈਣ-ਦੇਣ ਤੇ ਨਕਦੀ ਕਢਵਾਉਣ ਦਾ ਕੰਮ ਜਾਅਲੀ ਜਾਂ ਗੈਰ-ਮੌਜੂਦ ਅਦਾਰਿਆਂ ਰਾਹੀਂ ਕੀਤਾ ਗਿਆ ਸੀ। ਇਸ ਸਬੰਧੀ ਕੰਪਨੀ ਜਾਂ ਇਸ ਦੇ ਅਧਿਕਾਰੀਆਂ ਵੱਲੋਂ ਮੰਗਲਵਾਰ ਰਾਤ ਤਕ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ।
ਮਾਲ ਢੋਆ-ਢੁਆਈ ਲਈ ਵਿਦੇਸ਼ੀ ਜਹਾਜ਼ਾਂ ’ਤੇ ਨਿਰਭਰਤਾ ਘਟਾਏਗਾ ਭਾਰਤ, 100 ਨਵੇਂ ਜਹਾਜ਼ ਸ਼ਾਮਲ ਕਰਨ ਦੀ ਯੋਜਨਾ
NEXT STORY