ਨਵੀਂ ਦਿੱਲੀ (ਏਜੰਸੀ)- ਕਾਂਗਰਸ ਆਗੂ ਸੋਨੀਆ ਗਾਂਧੀ ਦੀ ਬਹੁ-ਉਡੀਕੀ ਜਾ ਰਹੀ ਆਤਮਕਥਾ ‘ਬਿਲੌਂਗਿੰਗ : ਏ ਜਰਨੀ ਆਫ਼ ਲਵ’ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ, ਪੈਂਗੁਇਨ ਰੈਂਡਮ ਹਾਊਸ ਇੰਡੀਆ, ਜਿਸ ਨੇ ਇਸ ਨੂੰ ਪ੍ਰਕਾਸ਼ਿਤ ਕਰਨ ਦਾ ਐਲਾਨ ਕੀਤਾ ਸੀ, ਹੁਣ ਉਸ ਨੇ ਇਸ ਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ ਹੈ। ਪੈਂਗੁਇਨ ਇੰਡੀਆ ਵੱਲੋਂ ਕਿਹਾ ਗਿਆ ਕਿ ਉਹ ਭਾਰਤ ’ਚ ਇਸ ਨੂੰ ਪ੍ਰਕਾਸ਼ਿਤ ਨਹੀਂ ਕਰਨਗੇ।
ਪੈਂਗੁਇਨ ਦਾ ਇਹ ਬਿਆਨ ਅਮਰੀਕੀ ਪ੍ਰਕਾਸ਼ਕ ‘ਅਲਫ੍ਰੈਡ ਏ. ਨੌਫ਼’ ਵੱਲੋਂ ਇਹ ਐਲਾਨ ਕੀਤੇ ਜਾਣ ਦੇ ਕੁਝ ਹਫ਼ਤਿਆਂ ਬਾਅਦ ਆਇਆ ਹੈ ਕਿ ਪੁਸਤਕ 10 ਨਵੰਬਰ ਨੂੰ ਪ੍ਰਕਾਸ਼ਿਤ ਹੋਵੇਗੀ। ਅਲਫ੍ਰੈਡ ਏ. ਨੌਫ਼, ਪੈਂਗੁਇਨ ਰੈਂਡਮ ਹਾਊਸ ਦਾ ਇਕ ਪ੍ਰਕਾਸ਼ਨ ਅਦਾਰਾ ਹੈ। ਕੰਪਨੀ ਨੇ ਕਿਹਾ ਕਿ ਪੈਂਗੁਇਨ ਰੈਂਡਮ ਹਾਊਸ ਇੰਡੀਆ ਭਾਰਤ ’ਚ ‘ਬਿਲੌਂਗਿੰਗ’ ਦੀ ਪ੍ਰਕਾਸ਼ਕ ਨਹੀਂ ਹੈ। ਇਹ ਕਹਿਣਾ ਸਥਿਤੀਆਂ ਦੀ ਸਹੀ ਤਰੀਕੇ ਨਾਲ ਪੇਸ਼ਕਾਰੀ ਨਹੀਂ ਹੈ ਕਿ ਲੇਖਿਕਾ (ਸੋਨੀਆ) ਵੱਲੋਂ ਸੰਪਾਦਕੀ ਬਦਲਾਅ ਸਵੀਕਾਰ ਕਰਨ ਤੋਂ ਇਨਕਾਰ ਕਰਨ ਦੇ ਕਾਰਨ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਇਸ ਨੂੰ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ ਹੈ।
ਇਹ ਬਿਆਨ ਇਕ ਰਿਪੋਰਟ ਤੋਂ ਬਾਅਦ ਆਇਆ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਸੋਨੀਆ ਗਾਂਧੀ ਵੱਲੋਂ ਖਰੜੇ ’ਚ ‘ਸੰਪਾਦਕੀ ਬਦਲਾਅ’ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਪ੍ਰਕਾਸ਼ਕ ਪਿੱਛੇ ਹਟ ਗਿਆ। ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਕਿਹਾ ਕਿ ਉਹ ‘ਪੁਸਤਕ ਪ੍ਰਕਾਸ਼ਿਤ ਕਰਨ ਲਈ ਇੱਛੁਕ ਅਤੇ ਉਤਸੁਕ’ ਸੀ ਪਰ ਲੇਖਕਾਂ ਦੀ ਤੱਥ-ਜਾਂਚ ਕਰਨਾ ਅਤੇ ਉਨ੍ਹਾਂ ਨੂੰ ਸੁਝਾਅ ਦੇਣਾ ਪ੍ਰਕਾਸ਼ਨ ਪ੍ਰਕਿਰਿਆ ਦੇ ਆਮ ਹਿੱਸੇ ਵਜੋਂ ਉਸ ਦਾ ‘ਵਿਸ਼ੇਸ਼ ਅਧਿਕਾਰ ਅਤੇ ਜ਼ਿੰਮੇਵਾਰੀ’ ਹੈ। ਕੰਪਨੀ ਨੇ ਕਿਹਾ ਕਿ ਅਸੀਂ ਲੇਖਿਕਾ ਨਾਲ ਹੋਈ ਗੁਪਤ ਗੱਲਬਾਤ ’ਚ ਅੱਗੇ ਕੋਈ ਟਿੱਪਣੀ ਨਹੀਂ ਕਰਾਂਗੇ। ਇਸ ਦੌਰਾਨ, ਭਾਰਤ ’ਚ ਪੁਸਤਕ ਦੇ ਡਿਸਟ੍ਰੀਬਿਊਟਰ ਦੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਹਾਲਾਂਕਿ, ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਦੇ ਇਕ ਪੇਜ ’ਤੇ ‘ਬਿਲੌਂਗਿੰਗ’ ਦਾ ਈ-ਬੁੱਕ ਐਡੀਸ਼ਨ 2,615 ਰੁਪਏ ’ਚ ਪ੍ਰੀ-ਆਰਡਰ ਲਈ ਉਪਲਬਧ ਦਿਸਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗ੍ਰੇਟਰ ਨੋਇਡਾ 'ਚ 6 ਸਾਲਾ ਮਾਸੂਮ ਬੱਚੀ ਦਾ ਕਤਲ ! ਬੋਰੀ 'ਚ ਪਾ ਕੇ ਲਾਸ਼ ਲਿਜਾਂਦਾ CCTV 'ਚ ਮੁਲਜ਼ਮ ਕੈਦ
NEXT STORY