ਨਵੀਂ ਦਿੱਲੀ : ਨਵਾਂ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਦੇਸ਼ ਵਿੱਚ ਕਈ ਵਿੱਤੀ ਕੰਮਾਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ ਅਤੇ 1 ਸਤੰਬਰ ਤੋਂ ਕਈ ਨਵੇਂ ਨਿਯਮ ਲਾਗੂ ਹੋਣਗੇ। ਪਰ ਇਸ ਤੋਂ ਪਹਿਲਾਂ, 31 ਅਗਸਤ 2026 ਨੂੰ ਚਾਰ ਅਜਿਹੇ ਮਹੱਤਵਪੂਰਨ ਕੰਮਾਂ ਦੀ ਡੈੱਡਲਾਈਨ ਖ਼ਤਮ ਹੋ ਰਹੀ ਹੈ, ਜੋ ਸਿੱਧੇ ਤੌਰ 'ਤੇ ਤੁਹਾਡੀ ਜੇਬ ਨਾਲ ਜੁੜੇ ਹੋਏ ਹਨ। ਜੇਕਰ ਤੁਸੀਂ ਇਨ੍ਹਾਂ ਕੰਮਾਂ ਨੂੰ ਸਮੇਂ ਸਿਰ ਪੂਰਾ ਨਹੀਂ ਕਰਦੇ, ਤਾਂ ਤੁਹਾਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਇਹ ਚਾਰ ਪ੍ਰਮੁੱਖ ਕੰਮ ਅਤੇ ਉਨ੍ਹਾਂ ਦੇ ਨਿਯਮ ਹੇਠ ਲਿਖੇ ਅਨੁਸਾਰ ਹਨ:
1. LPG ਈ-ਕੇਵਾਈਸੀ
ਜੇਕਰ ਤੁਸੀਂ ਅਜੇ ਤੱਕ ਆਪਣੀ LPG e-KYC ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ, ਤਾਂ ਇਸ ਨੂੰ ਤੁਰੰਤ ਪੂਰਾ ਕਰ ਲਓ। ਜੇਕਰ ਇਹ ਕੰਮ 31 ਅਗਸਤ ਤੱਕ ਪੂਰਾ ਨਾ ਕੀਤਾ ਗਿਆ, ਤਾਂ 1 ਸਤੰਬਰ ਤੋਂ ਤੁਹਾਡੇ ਐੱਲ.ਪੀ.ਜੀ. ਕਨੈਕਸ਼ਨ 'ਤੇ ਸਿਲੰਡਰ ਦੀ ਬੁਕਿੰਗ ਹੋਣੀ ਬੰਦ ਹੋ ਸਕਦੀ ਹੈ। ਇਸ ਤੋਂ ਇਲਾਵਾ, ਉੱਜਵਲਾ ਯੋਜਨਾ ਦੇ ਤਹਿਤ ਮਿਲਣ ਵਾਲੀ ਸਬਸਿਡੀ ਦਾ ਲਾਭ ਵੀ ਬੰਦ ਕਰ ਦਿੱਤਾ ਜਾਵੇਗਾ।
2. ਇਨਕਮ ਟੈਕਸ ਰਿਟਰਨ ਫਾਈਲ ਕਰਨਾ
ਜੇਕਰ ਤੁਹਾਡਾ ਕੋਈ ਕਾਰੋਬਾਰ ਹੈ ਜਾਂ ਤੁਸੀਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਦੇ ਹੋ, ਤਾਂ ਤੁਹਾਡੇ ਲਈ ITR ਭਰਨ ਦੀ ਆਖਰੀ ਤਰੀਕ 31 ਅਗਸਤ 2026 ਨੂੰ ਖ਼ਤਮ ਹੋ ਰਹੀ ਹੈ। ਇਹ ਨਿਯਮ ਮੁੱਖ ਤੌਰ 'ਤੇ ITR-3, ITR-4, ITR-5, ਅਤੇ ITR-7 ਫਾਈਲ ਕਰਨ ਵਾਲੇ ਟੈਕਸਦਾਤਾਵਾਂ ਲਈ ਲਾਗੂ ਹੁੰਦਾ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਟੈਕਸਦਾਤਾਵਾਂ ਨੇ ਹਾਲੇ ਤੱਕ ITR-1 ਜਾਂ ITR-2 ਫਾਈਲ ਨਹੀਂ ਕੀਤਾ ਹੈ, ਉਹ ਵੀ ਇਸ ਤਰੀਕ ਤੱਕ ਬਿਲੇਟਡ ਆਈਟੀਆਰ ਭਰ ਸਕਦੇ ਹਨ।
3. ਪੁਰਾਣੀ ਟੈਕਸ ਪ੍ਰਣਾਲੀ ਚੁਣਨ ਦਾ ਆਖਰੀ ਮੌਕਾ
ਜਿਹੜੇ ਟੈਕਸਦਾਤਾ ਪੁਰਾਣੀ ਟੈਕਸ ਸਕੀਮ ਦੀ ਚੋਣ ਕਰਕੇ ਟੈਕਸ ਬਚਾਉਣਾ ਚਾਹੁੰਦੇ ਹਨ, ਉਨ੍ਹਾਂ ਕੋਲ ਵੀ 31 ਅਗਸਤ ਤੱਕ ਦਾ ਹੀ ਸਮਾਂ ਹੈ। ਅਜਿਹੇ ਟੈਕਸਦਾਤਾਵਾਂ ਨੂੰ ਆਪਣੀ ਆਈ.ਟੀ.ਆਰ. ਨੂੰ ਸੰਸ਼ੋਧਿਤ ਕਰਨ ਦੌਰਾਨ 'ਫਾਰਮ 10-IEA' ਦਾਖਲ ਕਰਨਾ ਲਾਜ਼ਮੀ ਹੋਵੇਗਾ।
4. RBI ਦੀ ਐੱਫ.ਸੀ.ਐੱਨ.ਆਰ.(ਬੀ.) ਸਪੈਸ਼ਲ ਵਿੰਡੋ
ਇਹ ਨਿਯਮ ਆਮ ਤਨਖਾਹ ਪ੍ਰਾਪਤ ਕਰਨ ਵਾਲੇ ਟੈਕਸਦਾਤਾਵਾਂ ਲਈ ਨਹੀਂ ਹੈ, ਪਰ NRI/FCNR(B) ਡਿਪਾਜ਼ਿਟ ਵਾਲਿਆਂ ਲਈ ਬੇਹੱਦ ਖ਼ਾਸ ਹੈ. ਭਾਰਤੀ ਰਿਜ਼ਰਵ ਬੈਂਕ (RBI) ਨੇ ਵਿਸ਼ੇਸ਼ FCNR(B) ਫੋਰੈਕਸ ਸਵੈਪ ਸੁਵਿਧਾ ਦੀ ਡੈੱਡਲਾਈਨ ਨੂੰ ਪਹਿਲਾਂ ਨਿਰਧਾਰਿਤ 30 ਸਤੰਬਰ 2026 ਤੋਂ ਘਟਾ ਕੇ 31 ਅਗਸਤ 2026 ਕਰ ਦਿੱਤਾ ਹੈ।
'ਹਿੰਗ' 'ਤੇ ਲੱਗੀ ਪਾਬੰਦੀ ! ਸੈਂਪਲ ਹੋ ਗਏ ਫੇਲ੍ਹ
NEXT STORY