ਨਵੀਂ ਦਿੱਲੀ: ਸੀ.ਬੀ.ਆਈ. ਨੇ ਭਾਰਤ ਰਾਸ਼ਟਰ ਸਮਿਤੀ ਦੇ ਆਗੂ ਕੇ. ਕਵਿਤਾ ਦੇ ਸਾਬਕਾ ਲੇਖਾ ਪ੍ਰੀਖਿਅਕ ਦੱਸੇ ਜਾ ਰਹੇ ਚਾਰਟਡ ਅਕਾਊਂਟੈਂਟ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀ.ਬੀ.ਆਈ. ਨੇ ਹੈਦਰਾਬਾਦ ਵਾਸੀ ਬੁਚੀਬਾਬੂ ਗੋਰੰਟਲਾ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ਵਿਚ ਪੁੱਛਗਿੱਛ ਲਈ ਦਿੱਲੀ ਬੁਲਾਇਆ ਸੀ।
ਇਹ ਖ਼ਬਰ ਵੀ ਪੜ੍ਹੋ - 13 ਸਾਲਾ ਨੌਕਰਾਣੀ 'ਤੇ ਮਾਲਕਾਂ ਨੇ ਢਾਹਿਆ ਤਸ਼ੱਦਦ, ਡਸਟਬਿਨ 'ਚੋਂ ਖਾਣ ਨੂੰ ਮਜਬੂਰ, ਹਾਲਾਤ ਜਾਣ ਕੰਬ ਜਾਵੇਗੀ ਰੂਹ
ਕੇਂਦਰੀ ਏਜੰਸੀ ਨੇ ਹੈਦਰਾਬਾਦ ਅਤੇ ਨਵੀਂ ਦਿੱਲੀ ਸਥਿਤ ਦਫ਼ਤਰਾਂ ਵਿਚ ਪਿਛਲੇ ਸਾਲ ਅਗਸਤ ਤੋਂ ਅਕਤੂਬਰ ਵਿਚਾਲੇ ਗੋਰੰਟਲਾ ਤੋਂ 15 ਵਾਰ ਪੁੱਛਗਿੱਛ ਕੀਤੀ ਗਈ ਹੈ। ਸੀ.ਬੀ.ਆਈ. ਨੇ ਕਥਿਤ ਦੋਸ਼ਾਂ ਸਬੰਧੀ ਇਸ ਸਾਲ ਵੀ ਇਕ ਅਤੇ ਚਾਰ ਫਰਵਰੀ ਨੂੰ ਗੋਰੰਟਲਾ ਤੋਂ ਪੁੱਛਗਿੱਛ ਕੀਤੀ ਸੀ। ਸੀ.ਬੀ.ਆਈ. ਨੇ ਗੋਰੰਟਲਾ ਨੂੰ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਕੀਤਾ ਜਿਸ ਨੇ ਉਸ ਨੂੰ 11 ਫਰਵਰੀ ਤਕ ਲਈ ਕੇਂਦਰੀ ਏਜੰਸੀ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਦਿੱਲੀ ਆਬਕਾਰੀ ਨੀਤੀ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਵਿਚ ਸ਼ੱਕੀਆਂ ਵੱਲੋਂ ਕੀਤੀ ਗਈ ਸਾਜ਼ਿਸ਼, ਪੈਸਿਆਂ ਦੇ ਲੈਣ-ਦੇਣ ਅਤੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਸਣੇ ਮੁਲਜ਼ਮਾਂ ਦੀ ਭੂਮਿਕਾ ਦਾ ਪਤਾ ਲਗਾਵੇਗੀ।
ਇਹ ਖ਼ਬਰ ਵੀ ਪੜ੍ਹੋ - ਥਾਣੇ 'ਚ ਵਿਅਕਤੀ ਦੀ ਹੋਈ ਮੌਤ; ਪੁਲਸ ਨੇ ਦੱਸਿਆ ਖੁਦਕੁਸ਼ੀ, ਪਰਿਵਾਰ ਨੇ ਚੁੱਕੇ ਸਵਾਲ
ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਮੰਗਲਵਾਰ ਰਾਤ ਗੋਰੰਟਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀ. ਬੀ. ਆਈ. ਨੇ ਦੋਸ਼ ਲਗਾਇਆ ਕਿ ਹੁਣ ਰੱਦ ਕੀਤੀ ਜਾ ਚੁੱਕੀ ਦਿੱਲੀ ਆਬਕਾਰੀ ਨੀਤੀ 2021-22 ਨੂੰ ਬਣਾਉਣ ਅਤੇ ਉਸ 'ਚ ਗੋਰੰਟਲਾ ਦੀ ਭੂਮਿਕਾ ਤੋਂ ਹੈਦਰਾਬਾਦ ਸਥਿਤ ਥੋਕ ਅਤੇ ਰਿਟੇਲ ਲਾਇਸੰਸ ਧਾਰਕਾਂ ਨੂੰ ਗ਼ਲਤ ਫਾਇਦਾ ਪਹੁੰਚਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰਾਜਸਥਾਨ ਵਾਪਰਿਆ ਦਰਦਨਾਕ ਹਾਦਸਾ, ਝੌਂਪੜੀ ’ਚ ਅੱਗ ਲੱਗਣ ਕਾਰਨ 3 ਬੱਚੇ ਜ਼ਿੰਦਾ ਸੜੇ
NEXT STORY