ਪਟਨਾ (ਵਾਰਤਾ)- ਰੇਲਵੇ ਭਰਤੀ ਘਪਲੇ ਦੇ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਸਾਬਕਾ ਰੇਲ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਵੱਡੀ ਧੀ ਮੀਸਾ ਭਾਰਤੀ ਦੇ 17 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਸੀ.ਬੀ.ਆਈ. ਸੂਤਰਾਂ ਅਨੁਸਾਰ, ਬਿਊਰੋ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਪਟਨਾ, ਦਿੱਲੀ ਅਤੇ ਗੋਪਾਲਗੰਜ ਸਮੇਤ 17 ਟਿਕਾਣਿਆਂ 'ਤੇ ਇਕੱਠੇ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਰਾਜਮਾਰਗ 'ਤੇ ਸੁਰੰਗ ਦਾ ਇਕ ਹਿੱਸਾ ਡਿੱਗਿਆ, ਕਈ ਲੋਕ ਫਸੇ
ਪਟਨਾ ਦੇ 10 ਸਰਕੁਲਰ ਰੋਡ ਸਥਿਤ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਸਰਕਾਰੀ ਘਰ 'ਤੇ ਸੀ.ਬੀ.ਆਈ. ਦੀ 8 ਮੈਂਬਰੀ ਟੀਮ ਛਾਪੇਮਾਰੀ ਕਰ ਰਹੀ ਹੈ। ਦੱਸਣਯੋਗ ਹੈ ਕਿ ਸਾਲ 2004 ਤੋਂ 2009 ਦਰਮਿਆਨ ਜਦੋਂ ਲਾਲੂ ਯਾਦਵ ਰੇਲ ਮੰਤਰੀ ਸਨ, ਉਦੋਂ ਦੋਸ਼ ਅਨੁਸਾਰ ਉਨ੍ਹਾਂ ਨੇ ਰੇਲਵੇ 'ਚ ਨੌਕਰੀ ਦੇ ਬਦਲੇ 'ਚ ਜ਼ਮੀਨ ਆਪਣੇ ਪਰਿਵਾਰ ਵਾਲਿਆਂ ਦੇ ਨਾਮ 'ਤੇ ਲਿਖਵਾਈ ਸੀ। ਇਸੇ ਮਾਮਲੇ 'ਚ ਲਾਲੂ ਅਤੇ ਉਨ੍ਹਾਂ ਦੀ ਧੀ ਖ਼ਿਲਾਫ਼ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਕੋਟੀ ਦੇ ਕੋਲ ਲੱਗੀ ਅੱਗ ’ਤੇ ਪਾਇਆ ਗਿਆ ਕਾਬੂ, ਮਾਤਾ ਵੈਸ਼ਣੋ ਦੇਵੀ ਯਾਤਰਾ ਬਹਾਲ
NEXT STORY