ਨਵੀਂ ਦਿੱਲੀ- ਸਰਕਾਰ ਸੀ. ਬੀ. ਐੱਸ. ਈ. ਬੋਰਡ ਦੀ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਜਲਦ ਹੀ ਪ੍ਰੀਖਿਆਵਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰਨ ਜਾ ਰਹੀ ਹੈ।
ਸਿੱਖਿਆ ਮੰਤਰੀ ਰਮੇਸ਼ ਪੋਖਰੀਅਲ ਨਿਸ਼ੰਕ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਦੀਆਂ ਪ੍ਰੀਖਿਆਵਾਂ ਦੀਆਂ ਤਾਰੀਖ਼ਾਂ ਦਾ ਐਲਾਨ 31 ਦਸੰਬਰ ਨੂੰ ਸ਼ਾਮ 6 ਵਜੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਭਾਰਤ 'ਚ ਹਰੀ ਝੰਡੀ ਪ੍ਰਾਪਤ ਕਰਨ ਵਾਲਾ ਇਹ ਹੋ ਸਕਦੈ ਪਹਿਲਾ ਕੋਰੋਨਾ ਟੀਕਾ
ਨਿਸ਼ੰਕ ਨੇ ਇਕ ਟਵੀਟ ਵਿਚ ਇਹ ਜਾਣਕਾਰੀ ਦਿੱਤੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਨੇ ਕਿਹਾ ਸੀ ਕਿ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਜਨਵਰੀ-ਫਰਵਰੀ 2021 ਤੱਕ ਨਹੀਂ ਹੋਵੇਗੀ ਅਤੇ ਫਰਵਰੀ ਤੋਂ ਬਾਅਦ ਪ੍ਰੀਖਿਆਵਾਂ ਕਦੋਂ ਕਰਾਈਆਂ ਜਾ ਸਕਦੀਆਂ ਹਨ ਇਸ 'ਤੇ ਵਿਚਾਰ-ਵਟਾਂਦਰਾਂ ਕਰਾਂਗੇ। ਮੰਨਿਆ ਜਾ ਰਿਹਾ ਹੈ ਕਿ ਇਸੇ ਵਿਚਾਰ-ਵਟਾਂਦਰੇ ਪਿੱਛੋਂ ਤਾਰੀਖਾਂ ਦੇ ਐਲਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਟੂਰਿਸਟਾਂ ਨੂੰ ਸੌਗਾਤ, 30 ਫ਼ੀਸਦੀ ਸਸਤੇ 'ਚ ਦਿੱਲੀ ਤੋਂ ਜੈਪੁਰ ਘੁਮਾਏਗੀ ਸ਼ਾਹੀ ਟਰੇਨ
ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
NEXT STORY