ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ 10ਵੀਂ ਅਤੇ 12ਵੀਂ ਜਮਾਤ ਦੀ ਟਰਮ-1 ਪ੍ਰੀਖਿਆ ਦੇ ਲਘੂ ਵਿਸ਼ਿਆਂ ਦੀ ਸ਼੍ਰੇਣੀ ’ਚ ਸਾਰੇ ਖੇਤਰੀ ਵਿਸ਼ਿਆਂ ਨੂੰ ਰੱਖਿਆ ਗਿਆ ਹੈ। ਸੀ.ਬੀ.ਐੱਸ.ਈ. ਵਲੋਂ ਇਹ ਸਪੱਸ਼ਟੀਕਰਨ ਅਜਿਹੇ ਸਮੇਂ ਆਇਆ ਹੈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਵਿਸ਼ਿਆਂ ਤੋਂ ਪੰਜਾਬੀ ਨੂੰ ਬਾਹਰ ਰੱਖਣ ’ਤੇ ਇਤਰਾਜ਼ ਜ਼ਾਹਰ ਕੀਤਾ ਹੈ। ਚੰਨੀ ਨੇ ਟਵੀਟ ਕੀਤਾ ਸੀ,‘‘ਮੈਂ ਪੰਜਾਬੀ ਨੂੰ ਮੁੱਖ ਵਿਸ਼ਿਆਂ ਤੋਂ ਬਾਹਰ ਰੱਖਣ ਦੇ ਸੀ.ਬੀ.ਐੱਸ.ਈ. ਦੇ ਤਾਨਾਸ਼ਾਹੀ ਫ਼ੈਸਲੇ ਦਾ ਵਿਰੋਧ ਕਰਦਾ ਹਾਂ। ਇਹ ਸੰਵਿਧਾਨ ਦੀ ਸੰਘੀਏ ਭਾਵਨਾ ਵਿਰੁੱਧ ਹੈ ਅਤੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਮਾਂ ਬੋਲੀ ’ਚ ਸਿੱਖਣ ਦੇ ਅਧਿਕਾਰ ਦਾ ਉਲੰਘਣ ਹੈ। ਮੈਂ ਪੰਜਾਬੀ ਨੂੰ ਪੱਖਪਾਤਪੂਰਨ ਢੰਗ ਤੋਂ ਬਾਹਰ ਰੱਖਣ ਦੀ ਨਿੰਦਾ ਕਰਦਾ ਹਾਂ।’’ ਪੰਜਾਬ ਦੇ ਮੁੱਖ ਮੰਤਰੀ ਦੀ ਨਾਰਾਜ਼ਗੀ ’ਤੇ ਬੋਰਡ ਨੇ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,‘‘ਇਹ ਸਾਰਿਆਂ ਨੂੰ ਪਤਾ ਹੈ ਕਿ ਸੀ.ਬੀ.ਐੱਸ.ਈ. ਨੇ 10ਵੀਂ ਅਤੇ 12ਵੀਂ ਜਮਾਤ ਦੀ ਟਰਮ-1 ਪ੍ਰੀਖਿਆ ਦੇ ਅਧੀਨ ਮੁੱਖ ਵਿਸ਼ਿਆਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਹੈ।’’ ਉਨ੍ਹਾਂ ਕਿਹਾ,‘‘ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਵਿਸ਼ਿਆਂ ਦਾ ਵਰਗੀਕਰਨ ਪ੍ਰਸ਼ਾਸਨਿਕ ਆਧਾਰ ’ਤੇ ਕੀਤਾ ਗਿਆ ਹੈ, ਜਿਸ ਦਾ ਮਕਸਦ ਵਿਸ਼ਿਆਂ ’ਚ ਮੌਜੂਦ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਦੇ ਆਧਾਰ ’ਤੇ ਟਰਮ-1 ਪ੍ਰੀਖਿਆ ਦਾ ਆਯੋਜਨ ਕਰਨਾ ਹੈ ਅਤੇ ਇਹ ਕਿਸੇ ਵੀ ਰੂਪ ’ਚ ਮੁੱਖ ਜਾਂ ਲਘੂ ਵਿਸ਼ਿਆਂ ਦੇ ਮਹੱਤਵ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।’’
ਅਧਿਕਾਰੀ ਨੇ ਕਿਹਾ,‘‘ਅਕਾਦਮਿਕ ਦ੍ਰਿਸ਼ਟੀਕੋਣ ਨਾਲ ਸਾਰੇ ਵਿਸ਼ੇ ਸਮਾਨ ਰੂਪ ਨਾਲ ਮਹੱਤਵਪੂਰਨ ਹਨ। ਪੰਜਾਬੀ ਖੇਤਰੀ ਭਾਸ਼ਾ ਦੇ ਅਧੀਨ ਪੇਸ਼ ਕੀਤੀ ਜਾਣ ਵਾਲੀ ਇਕ ਭਾਸ਼ਾ ਹੈ। ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਲਘੂ ਵਿਸ਼ਿਆਂ ਦੀ ਪ੍ਰੀਖਿਆ 17 ਨਵੰਬਰ ਤੋਂ 7 ਦਸੰਬਰ ਦਰਮਿਆਨ ਹੋਵੇਗੀ, ਜਦੋਂ ਕਿ 12ਵੀਂ ਜਮਾਤ ਲਈ 16 ਨਵੰਬਰ ਤੋਂ 30 ਦਸੰਬਰ ਦਰਮਿਆਨ ਪ੍ਰੀਖਿਆ ਹੋਵੇਗੀ। ਸੀ.ਬੀ.ਐੱਸ.ਈ. ਨੇ ਐਲਾਨ ਕੀਤਾ ਸੀ ਕਿ ਜਮਾਤ 10ਵੀਂ ਲਈ ਪਹਿਲੇ ਟਰਮ ਦੀ ਬੋਰਡ ਪ੍ਰੀਖਿਆ 30 ਨਵੰਬਰ ਤੋਂ ਸ਼ੁਰੂ ਹੋਵੇਗੀ, ਜਦੋਂ ਕਿ 12ਵੀਂ ਜਮਾਤ ਦੀ ਪ੍ਰੀਖਿਆ ਇਕ ਦਸੰਬਰ ਤੋਂ ਸ਼ੁਰੂ ਹੋਵੇਗੀ। ਸਿੱਖਿਆ ਸੈਸ਼ਨ ਨੂੰ ਵੰਡਣਾ, 2 ਟਰਮ ਵਾਲੀ ਪ੍ਰੀਖਿਆ ਆਯੋਜਿਤ ਕਰਨਾ ਅਤੇ ਪਾਠਕ੍ਰਮ ਨੂੰ ਤਰਕਸ਼ੀਲ ਬਣਾਉਣਾ 2021-22 ਲਈ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਵਿਸ਼ੇਸ਼ ਮੁਲਾਂਕਣ ਯੋਜਨਾ ਦਾ ਹਿੱਸਾ ਸੀ, ਜਿਸ ਨੂੰ ਜੁਲਾਈ ’ਚ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : 8 ਅਤੇ 11 ਸਾਲ ਦੇ ਬੱਚਿਆਂ ਵੱਲੋਂ 6 ਸਾਲਾ ਬੱਚੀ ਦਾ ਕਤਲ, ਅਸ਼ਲੀਲ ਵੀਡੀਓ ਵੇਖਣ ਤੋਂ ਕੀਤਾ ਸੀ ਇਨਕਾਰ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕੋਰੋਨਾ ਟੀਕਾਕਰਨ ਦਾ 100 ਕਰੋੜ ਟੀਚਾ ਪਾਰ, PM ਮੋਦੀ ਭਾਰਤੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਕਰਨਗੇ ਮੁਲਾਕਾਤ
NEXT STORY