ਲੁਧਿਆਣਾ (ਵਿੱਕੀ)– ਸੈਂਟ੍ਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨੇ ਬੋਰਡ ਪ੍ਰੀਖਿਆ ਸ਼ੈਡਿਊਲ ’ਚ ਬਦਲਾਅ ਕਰਦੇ ਹੋਏ ਸੋਧੀ ਗਈ ਪ੍ਰੀਖਿਆ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਕਲਾਸ 10ਵੀਂ ਅਤੇ 12ਵੀਂ ਦੇ ਸੋਧੀ ਡੇਟਸ਼ੀਟ ’ਚ 10ਵੀਂ ਦਾ ਤਿੱਬਤੀ ਪੇਪਰ ਜੋ 4 ਮਾਰਚ ਨੂੰ ਹੋਣ ਵਾਲਾ ਸੀ, ਉਸ ਨੂੰ ਬਦਲ ਦਿੱਤਾ ਗਿਆ ਹੈ ਅਤੇ ਹੁਣ ਇਹ 23 ਫਰਵਰੀ ਨੂੰ ਹੋਵੇਗਾ।
ਇਹ ਵੀ ਪੜ੍ਹੋ- ਭਾਰਤੀ ਟੀਮ ਨੇ ਰਚਿਆ ਇਤਿਹਾਸ, ਟੈਸਟ ਕ੍ਰਿਕਟ 'ਚ ਇਹ ਸਭ ਤੋਂ ਵੱਡਾ ਰਿਕਾਰਡ ਕੀਤਾ ਆਪਣੇ ਨਾਂ
10ਵੀਂ ਕਲਾਸ ਦਾ 16 ਫਰਵਰੀ ਨੂੰ ਹੋਣ ਵਾਲਾ ਰਿਟੇਲ ਵਿਸ਼ੇ ਦਾ ਪੇਪਰ ਹੁਣ 28 ਫਰਵਰੀ ਨੂੰ ਹੋਵੇਗਾ। ਇਸੇ ਤਰ੍ਹਾਂ 12ਵੀਂ ਦਾ ਫੈਸ਼ਨ ਸਟੱਡੀਜ਼ ਦਾ ਪੇਪਰ 11 ਮਾਰਚ ਦੀ ਬਜਾਏ 21 ਮਾਰਚ ਨੂੰ ਹੋਵੇਗਾ। ਦੱਸ ਦੇਈਏ ਕਿ ਸੀ.ਬੀ.ਐੱਸ.ਈ. ਦੀ 10ਵੀਂ ਕਲਾਸ ਦੀ ਬੋਰਡ ਪ੍ਰੀਖਿਆ 15 ਫਰਵਰੀ ਸ਼ੁਰੂ ਹੋਵੇਗੀ ਅਤੇ 13 ਮਾਰਚ ਨੂੰ ਸਮਾਪਤ ਹੋਵੇਗੀ, ਜਦਕਿ 12ਵੀਂ ਦੀ ਪ੍ਰੀਖਿਆ 15 ਫਰਵਰੀ ਨੂੰ ਸ਼ੁਰੂ ਹੋ ਕੇ 2 ਅਪ੍ਰੈਲ ਨੂੰ ਸਮਾਪਤ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ ਨੇ ਅਲਕਾ ਲਾਂਬਾ ਨੂੰ ਬਣਾਇਆ ਮਹਿਲਾ ਵਿੰਗ ਦੀ ਪ੍ਰਧਾਨ, ਵਰੁਣ ਚੌਧਰੀ ਬਣੇ NSUI ਮੁਖੀ
NEXT STORY