ਮੰਡੀ- ਬਾਲੀਵੁੱਡ ਦੀ ਬੇਬਾਕ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਜਿਸ 'ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਪਰ ਅਦਾਕਾਰਾ ਦੀ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰਦੀ ਨਜ਼ਰ ਆਈ। ਜਿਸ ਨੂੰ ਲੈ ਕੇ ਕੰਗਨਾ ਨੇ ਹੁਣ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਹ ਹੁਣ ਇਸ ਦੇ ਲਈ ਕੋਰਟ ਜਾਣ ਲਈ ਤਿਆਰ ਹੈ।ਦਰਅਸਲ ਕੰਗਨਾ ਰਣੌਤ ਨੇ ਹਾਲ ਹੀ 'ਚ ਆਪਣੇ ਐਕਸ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਅਦਾਕਾਰਾ ਆਪਣੀ ਫਿਲਮ 'ਐਮਰਜੈਂਸੀ' ਦੇ ਬਾਰੇ 'ਚ ਖੁੱਲ੍ਹ ਕੇ ਗੱਲ ਕਰਦੀ ਨਜ਼ਰ ਆ ਰਹੀ ਹੈ। ਕੰਗਨਾ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ''ਅਫਵਾਹਾਂ ਉੱਡਾਈਆਂ ਜਾ ਰਹੀਆਂ ਹਨ ਕਿ ਫਿਲਮ ਐਮਰਜੈਂਸੀ ਨੂੰ ਸਰਟੀਫਿਕੇਟ ਮਿਲ ਗਿਆ ਹੈ। ਪਰ ਇਹ ਇਸ ਤਰ੍ਹਾਂ ਨਹੀਂ ਹੈ। ਸਾਡੀ ਫਿਲਮ ਕਲੀਅਰ ਹੋ ਗਈ ਸੀ। ਪਰ ਇਸ ਦਾ ਪ੍ਰਮਾਣੀਕਰਨ ਰੋਕ ਦਿੱਤਾ ਗਿਆ ਹੈ।''
ਕੰਗਨਾ ਨੇ ਅੱਗੇ ਕਿਹਾ ਕਿ ''ਇਸ ਸਮੇਂ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਸੈਂਸਰਾਂ ਨੂੰ ਵੀ ਕਈ ਧਮਕੀਆਂ ਮਿਲ ਰਹੀਆਂ ਹਨ। ਜਿਸ ਤੋਂ ਬਾਅਦ ਸਾਡੇ 'ਤੇ ਸ੍ਰੀਮਤੀ ਗਾਂਧੀ ਦੇ ਕਤਲ ਨੂੰ ਨਾ ਦਿਖਾਉਣ ਦਾ ਦਬਾਅ ਹੈ। ਪੰਜਾਬ ਦੇ ਦੰਗੇ ਨਾ ਦਿਖਾਏ ਜਾਣ। ਇਸ ਲਈ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਹੁਣ ਕੀ ਦਿਖਾਵਾਂ। ਇਹ ਮੇਰੇ ਲਈ ਬਹੁਤ ਹੈਰਾਨੀਜਨਕ ਸਮਾਂ ਹੈ।''
ਇਹ ਖ਼ਬਰ ਵੀ ਪੜ੍ਹੋ - ਅਭਿਨੇਤਾ ਜੈਸੂਰਿਆ ਵਿਰੁੱਧ 48 ਘੰਟਿਆਂ ਅੰਦਰ ਸੈਕਸ ਸ਼ੋਸ਼ਣ ਦਾ ਦੂਜਾ ਮਾਮਲਾ ਦਰਜ
ਦੱਸ ਦਈਏ ਕਿ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਕੰਗਨਾ ਖ਼ਿਲਾਫ਼ ਚੰਡੀਗੜ੍ਹ ਜ਼ਿਲਾ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਦਾਇਰ ਪਟੀਸ਼ਨ 'ਚ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਐਮਰਜੈਂਸੀ' 'ਚ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਐੱਸ.ਐੱਸ.ਪੀ. ਚੰਡੀਗੜ੍ਹ ਨੂੰ ਕੰਗਨਾ ਰਣੌਤ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤੀ ਲੋਕ ਆਇਰਨ ਤੇ ਕੈਲਸ਼ੀਅਮ ਦੀ ਲੋੜੀਂਦੀ ਖੁਰਾਕ ਨਹੀਂ ਲੈਂਦੇ
NEXT STORY