ਇੰਦੌਰ: ਯੀ.ਜੀ.ਸੀ. ਵਲੋਂ ਜਾਰੀ ਨਵੀਂ ਗਾਈਡਲਾਈਨਜ਼ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਬਹਿਸ ਤੇਜ ਹੋ ਗਈ ਹੈ। ਖਾਸ ਤੌਰ ਉੱਤੇ ਜਨਰਲ ਕੈਟਗਰੀ ਨਾਲ ਜੁੜੇ ਲੋਕ ਇਨ੍ਹਾਂ ਨਿਯਮਾਂ ਖਿਲਾਫ ਸੜਕਾਂ ਉੱਤੇ ਉਤਰ ਆਏ ਹਨ। ਦੇਸ਼ ਦੀਆਂ ਕਈਆਂ ਥਾਵਾਂ ਉੱਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸੇ ਵਿਚਾਲੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੀਆਂ ਇਨ੍ਹਾਂ ਨਵੀਂਆਂ ਗਾਈਡਲਾਈਨਜ਼ ਦੇ ਵਿਰੋਧ ਵਿੱਚ ਕਰਣੀ ਸੇਨਾ ਨੇ ਵੱਡਾ ਮੋਰਚਾ ਖੋਲ੍ਹਦਿਆਂ 1 ਫਰਵਰੀ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ। ਜਿਸ ਕਾਰਨ ਸਥਿਤੀ ਕੁਝ ਤਨਾਅਪੂਰਨ ਹੋ ਸਕਦੀ ਹੈ। ਕੇਂਦਰ ਸਰਕਾਰ ਵੀ ਇਸ ਮਾਮਲੇ ਵਿੱਚ ਹੁਣ ਛੇਤੀ ਹੀ ਸਥਿਤੀ ਸਪੱਸ਼ਟ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਲੋਕਾਂ ਵਿੱਚ ਫੈਲ ਰਹੀਆਂ ਗਲਤਫਹਿਮੀਆਂ ਨੂੰ ਦੂਰ ਕੀਤਾ ਜਾ ਸਕੇ।
ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਕਰਣੀ ਸੇਨਾ ਦੇ ਕਾਰਕੁਨ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਉਤਰ ਆਏ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਸੰਗਠਨ ਦੇ ਮੈਂਬਰਾਂ ਨੇ ਇੰਦੌਰ ਦੀ ਦੇਵੀ ਅਹਿਲਿਆ ਬਾਈ ਯੂਨੀਵਰਸਿਟੀ ਦੇ ਕੈਂਪਸ ਵਿੱਚ ਇਕੱਠੇ ਹੋ ਕੇ ਸਰਕਾਰ ਨੂੰ ‘ਸਦਬੁੱਧੀ’ ਦੇਣ ਲਈ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ।
ਕਰਣੀ ਸੇਨਾ ਦੇ ਪ੍ਰਧਾਨ ਅਨੁਰਾਗ ਪ੍ਰਤਾਪ ਸਿੰਘ ਨੇ ਪ੍ਰਦਰਸ਼ਨ ਇਸ ਦੌਰਾਨ ਸਪੱਸ਼ਟ ਕੀਤਾ ਸੀ ਕਿ ਉਹ ਸਿੱਖਿਆ ਵਿੱਚ ਬਰਾਬਰੀ ਦੇ ਅਧਿਕਾਰ ਲਈ ਇਹ ਲੜਾਈ ਲੜ ਰਹੇ ਹਨ। ਉਨ੍ਹਾਂ ਨੇ ਅਗਲੇਰੀ ਰਣਨੀਤੀ ਸਾਂਝੀ ਕਰਦਿਆਂ ਦੱਸਿਆ ਕਿ 1 ਫਰਵਰੀ ਦੇ ਬੰਦ ਤੋਂ ਬਾਅਦ 2 ਫਰਵਰੀ ਨੂੰ ਮੱਧ ਪ੍ਰਦੇਸ਼ ਦੇ ਸਾਰੇ ਸੰਸਦ ਮੈਂਬਰਾਂ ਨੂੰ ਮਿਲ ਕੇ ਯੂਜੀਸੀ ਦੇ ਇਸ ਪ੍ਰਸਤਾਵ 'ਤੇ ਉਨ੍ਹਾਂ ਦੀ ਰਾਏ ਮੰਗੀ ਜਾਵੇਗੀ। ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਸੰਸਦ ਮੈਂਬਰ ਇਸ ਨੀਤੀ ਦਾ ਵਿਰੋਧ ਕਰਨਗੇ, ਉਨ੍ਹਾਂ ਤੋਂ ਲਿਖਤੀ ਭਰੋਸਾ ਲਿਆ ਜਾਵੇਗਾ, ਪਰ ਜੋ ਇਸ ਦਾ ਸਮਰਥਨ ਕਰਨਗੇ, ਉਨ੍ਹਾਂ ਨੂੰ ਚੂੜੀਆਂ ਭੇਂਟ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਪੁਤਲੇ ਫੂਕ ਕੇ ਸਖ਼ਤ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਯੂਜੀਸੀ ਨੇ 13 ਜਨਵਰੀ ਨੂੰ ‘ਪ੍ਰਮੋਸ਼ਨ ਆਫ ਇਕੁਇਟੀ ਇਨ ਹਾਇਰ ਐਜੂਕੇਸ਼ਨ ਇੰਸਟੀਚਿਊਸ਼ਨਜ਼ ਰੈਗੂਲੇਸ਼ਨਜ਼’ ਨਾਮ ਦਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਨੂੰ 15 ਜਨਵਰੀ ਤੋਂ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਇਸ ਨਵੇਂ ਨਿਯਮ ਨਾਲ ਵਿੱਦਿਅਕ ਸੰਸਥਾਵਾਂ ਵਿੱਚ ਜਾਤ, ਧਰਮ, ਲਿੰਗ, ਨਸਲ ਅਤੇ ਜਨਮ ਸਥਾਨ ਦੇ ਆਧਾਰ 'ਤੇ ਹੋਣ ਵਾਲਾ ਵਿਤਕਰਾ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਅਤੇ ਹਰ ਸੰਸਥਾ ਲਈ 'ਈਓਸੀ' (Equal Opportunity Cell) ਬਣਾਉਣਾ ਲਾਜ਼ਮੀ ਹੋਵੇਗਾ, ਪਰ ਕਰਣੀ ਸੇਨਾ ਇਸ ਨੂੰ ਸਿੱਖਿਆ ਦੇ ਹਿੱਤਾਂ ਦੇ ਵਿਰੁੱਧ ਮੰਨ ਰਹੀ ਹੈ।
ਪੀ. ਐੱਮ. ਦਫਤਰ ਤਕ ਹੋਵੇਗਾ ਪੈਦਲ ਮਾਰਚ
ਹਾਥਰਸ ਵਿਚ ਸਾਬਕਾ ਸਿਟੀ ਮੈਜਿਸਟ੍ਰੇਟ ਬਰੇਲੀ ਅਲੰਕਾਰ ਅਗਨੀਹੋਤਰੀ ਨੇ ਇਕ ਪ੍ਰੈਸ ਕਾਂਨਫਰੰਸ ਕਰ ਸੰਸਦ ਮੈਂਬਰਾਂ ਖਿਲਾਫ਼ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਜੋ ਕੰਮ ਸੁਪਰੀਮ ਕੋਰਟ ਨੇ ਨਵੇਂ ਨਿਯਮਾਂ ਉੱਤੇ ਰੋਕ ਲਗਾ ਕੇ ਕੀਤਾ ਹੈ ਉਹ ਕੰਮ 19 ਤਾਰੀਖ ਨੂੰ ਹੀ ਸੰਸਦ ਮੈਂਬਰਾਂ ਨੂੰ ਕਰ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਪੂਰਨ ਨਹੀਂ, ਇਸ ਪੂਰੇ ਕਾਨੂੰਨ ਨੂੰ ਹੀ ਵਾਪਿਸ ਲੈਣਾ ਪਵੇਗਾ। 1 ਫਰਵਰੀ ਨੂੰ ਦੇਸ਼ ਭਰ ਵਿੱਚ ਬੰਦ ਦੀ ਕਾਲ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ 7 ਫਰਵਰੀ ਨੂੰ ਹਾਥਰਸ ਤੋਂ ਦਿੱਲੀ ਤਕ ਪੈਦਲ ਮਾਰਚ ਕਰਨਗੇ। ਜਿਸ ਲਈ ਉਨ੍ਹਾਂ ਨੇ ਜਰਨਲ ਕੈਟਗਰੀ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੈਦਲ ਮਾਰਚ ਦਿੱਲੀ ਸਥਿਤੀ ਪ੍ਰਧਾਨ ਮੰਤਰੀ ਦਫਤਰ ਵਿੱਚ ਪਹੁੰਚ ਕੇ ਸਮਾਪਤ ਹੋਵੇਗਾ। ਉਨ੍ਹਾਂ ਨੇ ਖੁਦ ਲਈ ਮੌਤ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਨਿਯਮ ਖ਼ਤਮ ਨਾ ਕੀਤੇ ਤਾਂ ਉਹ ਪ੍ਰਧਾਨ ਮੰਤਰੀ ਤੋਂ ਲਾਲ ਕਿਲੇ ਉੱਤੇ ਖੜ੍ਹ ਕੇ ਸਿਰ ਵਿੱਚ ਗੋਲੀ ਮਾਰਨ ਦੀ ਅਪੀਲ ਕਰਨਗੇ।
Love Marriage ਕਰਵਾਉਣਾ ਚਾਹੁੰਦੇ ਸੀ ਕੁੜੀ-ਮੁੰਡਾ, ਨਾ ਮੰਨਿਆ ਪਰਿਵਾਰ ਤਾਂ ਹੋਟਲ 'ਚ ਜਾ ਕੇ...
NEXT STORY