ਪਟਨਾ— ਬਿਹਾਰ ਦੇ ਉਪ-ਮੁੱਖਮੰਤਰੀ ਤੇਜਸਵੀ ਪ੍ਰਸਾਦ ਯਾਦਵ ਨੇ ਕੇਂਦਰ ਸਰਕਾਰ 'ਤੇ ਰੁਜ਼ਗਾਰ ਨੂੰ ਲੈ ਕੇ ਸ਼ਿਕੰਜਾ ਕੱਸਿਆ ਹੈ। ਤੇਜਸਵੀ ਨੇ ਇਕ ਟਵੀਟ 'ਚ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਰੁਜ਼ਗਾਰ ਦੇਣ ਦੀ ਜਗ੍ਹਾ ਰੁਜ਼ਗਾਰ ਖੋਹਣ ਲਈ ਕੰਮ ਕਰ ਰਹੀ ਹੈ।
ੇਤੇਜਸਵੀ ਨੇ ਇਕ ਹੋਰ ਟਵੀਟ 'ਚ ਲਿਖਿਆ ਹੈ ਕਿ ਭਾਰਤ ਦੁਨੀਆਂ ਦਾ ਇੱਕਲਾ ਅਜਿਹਾ ਦੇਸ਼ ਹੈ, ਜਿਸ 'ਚ ਰਿਜ਼ਰਵ ਬੈਂਕ ਨੂੰ ਇਹ ਪਤਾ ਨਹੀਂ ਹੈ ਕਿ ਸਰਕੁਲੇਸ਼ਨ 'ਚ ਕਿੰਨੇ ਵੋਟ ਹਨ ਅਤੇ ਖਜ਼ਾਨੇ 'ਚ ਕਿੰਨੇ ਜਮਾਂ ਹਨ। ਇਸ ਦੇ ਬਾਵਜੂਦ ਵੀ ਲੋਕ ਈਮਾਨਦਾਰ ਹੋਣ ਦਾ ਦਾਅਵਾ ਕਰਦੇ ਹਨ।
ਸ਼ਰਮਨਾਕ - ਮਰ ਰਹੇ ਇਨਸਾਨ ਦੀ ਫੋਟੋ ਖਿੱਚਣ ਵਾਲਿਓ, ਹੋਰ ਕੁਝ ਨਹੀਂ ਤਾਂ ਉਸੇ ਫੋਨ ਨਾਲ ਪੁਲਸ ਨੂੰ ਫੋਨ ਕਰ ਦਿਓ
NEXT STORY