ਜਲੰਧਰ – ਦੋਆਬਾ ਚੌਕ ਵਿਚ ਇਕ ਕਨਫੈਕਸ਼ਨਰੀ ਦੀ ਦੁਕਾਨ ’ਤੇ ਪਾਣੀ ਦੀ ਬੋਤਲ ਮੰਗਣ ’ਤੇ ਸਵਿਫਟ ਕਾਰ ਸਵਾਰਾਂ ਨੇ ਜੰਮ ਕੇ ਹੰਗਾਮਾ ਕੀਤਾ। ਕਾਰ ਸਵਾਰਾਂ ਨੇ ਦੁਕਾਨਦਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਹੀ ਆਲੇ-ਦੁਆਲੇ ਦੇ ਦੁਕਾਨਦਾਰ ਇਕੱਠੇ ਹੋਏ ਤਾਂ ਉਹ ਧੱਕੇ ਦੇ ਕੇ ਗੱਡੀ ਵਿਚ ਬੈਠ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਮੁੰਬਈ 'ਚ ਸ਼ਾਮ ਤੋਂ ਲਗਾਤਾਰ ਪੈ ਰਿਹਾ ਮੀਂਹ, ਕਈ ਇਲਾਕਿਆਂ 'ਚ ਆਵਾਜਾਈ ਪ੍ਰਭਾਵਿਤ
ਕਨਫੈਕਸ਼ਨਰੀ ਦੀ ਦੁਕਾਨ ਚਲਾਉਂਦੇ ਰਮਨ ਨੇ ਦੱਸਿਆ ਕਿ ਵੀਰਵਾਰ ਸ਼ਾਮ ਜਦੋਂ ਉਨ੍ਹਾਂ ਦੇ ਪਿਤਾ ਦੁਕਾਨ ਵਿਚ ਸਨ ਤਾਂ ਕਾਰ ਸਵਾਰ ਇਕ ਨੌਜਵਾਨ ਦੁਕਾਨ ਵਿਚ ਪਾਣੀ ਦੀ ਬੋਤਲ ਲੈਣ ਆਇਆ। ਉਹ ਸ਼ਰਾਬ ਦੇ ਨਸ਼ੇ ਵਿਚ ਸੀ। ਪਾਣੀ ਦੀ ਬੋਤਲ ਲੈ ਕੇ ਉਹ ਬਿਨਾਂ ਪੈਸੇ ਦਿੱਤੇ ਜਾਣ ਲੱਗਾ ਤਾਂ ਉਸਦੇ ਪਿਤਾ ਨੇ ਪੈਸੇ ਮੰਗੇ ਪਰ ਇਸ ਵਿਚਕਾਰ ਨੌਜਵਾਨ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ: ਜੰਮੂ 'ਚ ਸ਼ਰਧਾਲੂਆਂ ਦੀ ਮੌਕੇ 'ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ
ਇਸ ਦੌਰਾਨ ਹੋਰ ਕਾਰ ਵਿਚ ਸਵਾਰ ਨੌਜਵਾਨ ਵੀ ਆ ਗਏ ਸਨ। ਰੌਲਾ ਸੁਣ ਕੇ ਜਦੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਤਾਂ ਕਾਰ ਸਵਾਰ ਧੱਕਾ ਮਾਰ ਕੇ ਭੀੜ ਵਿਚੋਂ ਨਿਕਲ ਗਏ ਅਤੇ ਗੱਡੀ ਵਿਚ ਬੈਠ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਨੂੰ ਕਾਰ ਦਾ ਨੰਬਰ ਵੀ ਦੇ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਲ ਖਾਲਸਾ ਸੁਪਰੀਮੋ ਗਜਿੰਦਰ ਸਿੰਘ ਨੂੰ ਪਿਆ ਦਿਲ ਦਾ ਦੌਰਾ
NEXT STORY