ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਕੋਈ ਵਿਕਾਸ ਕਾਰਜ ਨਹੀਂ ਕੀਤੇ ਹਨ, ਨਹੀਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ 43 ਮਿੰਟ ਦੇ ਭਾਸ਼ਣ 'ਚੋਂ 39 ਮਿੰਟ ਰਾਜਧਾਨੀ ਦੇ ਲੋਕਾਂ ਅਤੇ ਉਨ੍ਹਾਂ ਦੁਆਰਾ ਸਭ ਤੋਂ ਵੱਡੇ ਫ਼ਤਵੇ ਨਾਲ ਚੁਣੀ ਸਰਕਾਰ ਨੂੰ ਕੋਸਣ ਦੀ ਲੋੜ ਨਹੀਂ ਪੈਂਦੀ। ਦਿੱਲੀ 'ਚ ਸੱਤਾਧਾਰੀ 'ਆਪ' ਸਰਕਾਰ 'ਤੇ ਮੋਦੀ ਦੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਭਾਜਪਾ ਸਿਰਫ਼ 'ਨਿੱਜੀ ਹਮਲੇ' ਕਰ ਰਹੀ ਹੈ।
ਇਹ ਵੀ ਪੜ੍ਹੋ - ਠੰਡ ਦੇ ਮੱਦੇਨਜ਼ਰ ਬਦਲਿਆ ਸਕੂਲਾਂ ਦਾ ਸਮਾਂ, ਇਸ ਸਮੇਂ ਲੱਗਣਗੀਆਂ ਕਲਾਸਾਂ
ਉਨ੍ਹਾਂ ਕਿਹਾ, "ਅੱਜ ਦੇ ਭਾਸ਼ਣ ਵਿੱਚ ਮੋਦੀ ਜੀ ਨੇ 39 ਮਿੰਟ ਦਿੱਲੀ ਦੀ ਚੁਣੀ ਹੋਈ ਸਰਕਾਰ ਅਤੇ ਲੋਕਾਂ ਨੂੰ ਗਾਲ੍ਹਾਂ ਕੱਢਦੇ ਹੋਏ ਬਿਤਾਏ।" ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿੱਚ ਕੀਤੇ ਕੰਮਾਂ ਦੀ ਗਿਣਤੀ ਕਰਨ ਵਿੱਚ ਦੋ-ਤਿੰਨ ਘੰਟੇ ਤੋਂ ਵੀ ਘੱਟ ਸਮਾਂ ਲੱਗੇਗਾ। ਦੂਜੇ ਪਾਸੇ ਭਾਜਪਾ ਸਰਕਾਰ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ, ਜਿਸ ਦਾ ਜ਼ਿਕਰ ਮੋਦੀ ਜੀ ਆਪਣੇ ਭਾਸ਼ਣ ਵਿੱਚ ਕਰ ਸਕਣ। ਜੇਕਰ ਕੰਮ ਕੀਤਾ ਹੁੰਦਾ ਤਾਂ ਦਿੱਲੀ ਵਾਲਿਆਂ ਨੂੰ ਗਾਲ੍ਹਾਂ ਕੱਢਣ ਦੀ ਲੋੜ ਨਹੀਂ ਸੀ ਪੈਣੀ। ਪਾਰਟੀ ਨੂੰ ਦਿੱਲੀ ਦੇ ਲੋਕਾਂ ਨੂੰ ਗਾਲ੍ਹਾਂ ਕੱਢ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਨਹੀਂ ਕਰਨੀ ਪੈਂਦੀ।
ਇਸ ਤੋਂ ਪਹਿਲਾਂ ਅਸ਼ੋਕ ਵਿਹਾਰ ਵਿੱਚ ਇੱਕ ਸਮਾਗਮ ਵਿੱਚ, ਮੋਦੀ ਨੇ 'ਆਪ' ਨੂੰ ਦਿੱਲੀ ਲਈ 'ਆਫਤ' ਕਰਾਰ ਦਿੱਤਾ ਅਤੇ ਕਿਹਾ ਕਿ ਇਸ 'ਆਫਤ' ਨੇ ਪਿਛਲੇ 10 ਸਾਲਾਂ ਤੋਂ ਰਾਸ਼ਟਰੀ ਰਾਜਧਾਨੀ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਭਰੋਸਾ ਜ਼ਾਹਰ ਕੀਤਾ ਕਿ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ‘ਆਪ’ ਨੂੰ ਹਰਾ ਕੇ ਜੇਤੂ ਬਣੇਗੀ।
ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਭੀਖ ਦੇਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ, ਭੀਖ ਮੰਗਣ ਵਾਲੇ ਦੀ ਸੂਚਨਾ ਦੇਣ 'ਤੇ ਮਿਲੇਗਾ ਇਨਾਮ
NEXT STORY