ਨਵੀਂ ਦਿੱਲੀ— ਲੁੱਟ-ਖੋਹ ਅਤੇ ਚੇਨ ਸਨੈਚਰ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਲੁਟੇਰਿਆਂ ਦੀ ਹੌਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਕਈ ਵਾਰ ਲੁਟੇਰੇ ਲੋਕਾਂ ਦੇ ਹੱਥ ਲੱਗ ਹੀ ਜਾਂਦੇ ਹਨ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਚੇਨ ਸਨੈਚਰ ਦੀ ਇਕ ਅਜਿਹੀ ਹੀ ਵਾਰਦਾਤ ਦਿੱਲੀ ਦੇ ਨਾਂਗਲੋਈ 'ਚ ਵਾਪਰੀ ਪਰ ਲੁਟੇਰਾ ਹੱਥ ਆ ਗਿਆ। ਮਾਂ-ਬੇਟੀ ਦੀ ਬਹਾਦਰੀ ਨੇ ਚੇਨ ਸਨੈਚਰ ਨੂੰ ਦਿਨ ਵਿਚ ਹੀ ਤਾਰੇ ਦਿਖਾ ਦਿੱਤੇ। ਦਿੱਲੀ ਪੁਲਸ ਮੁਤਾਬਕ ਇਹ ਘਟਨਾ 30 ਅਗਸਤ ਦੀ ਹੈ। ਚੇਨ ਸਨੈਚਰ ਦੀ ਇਹ ਪੂਰੀ ਵਾਰਦਾਤ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ।
ਵੀਡੀਓ ਵਿਚ ਮਾਂ-ਬੇਟੀ ਇਕ ਰਿਕਸ਼ਾ ਤੋਂ ਉਤਰਦੀਆਂ ਹਨ। ਦੋਵੇਂ ਜਿਵੇਂ ਹੀ ਰਿਕਸ਼ਾ ਤੋਂ ਉਤਰ ਕੇ ਸੜਕ ਪਾਰ ਕਰਨ ਲੱਗਦੀਆਂ ਹਨ ਤਾਂ ਮੋਟਰ ਸਾਈਕਲ 'ਤੇ ਸਵਾਰ ਦੋ ਸ਼ਖਸ 'ਚੋਂ ਇਕ ਝਟਕੇ ਨਾਲ ਔਰਤ ਦੇ ਗਲੇ ਤੋਂ ਚੇਨ ਉਤਾਰ ਲੈਂਦਾ ਹੈ। ਐਨ ਮੌਕੇ ਔਰਤ ਅਤੇ ਉਸ ਦੀ ਬੇਟੀ ਨੇ ਚੇਨ ਸਨੈਚਰ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉੱਥੋਂ ਲੰਘ ਰਹੀ ਇਕ ਕਾਰ ਤੋਂ 3-4 ਲੋਕ ਉਤਰੇ ਅਤੇ ਝਪਟਮਾਰ ਨੂੰ ਲੱਤਾਂ-ਮੁੱਕੇ ਮਾਰੇ। ਦੋਸ਼ੀ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਹੁਣ ਦੂਜੇ ਚੇਨ ਸਨੈਚਰ ਦੀ ਭਾਲ ਕਰ ਰਹੀ ਹੈ।
INX ਮਾਮਲਾ : ਚਿਦਾਂਬਰਮ 5 ਸਤੰਬਰ ਤੱਕ CBI ਹਿਰਾਸਤ 'ਚ ਰਹਿਣਗੇ
NEXT STORY