ਨੈਸ਼ਨਲ ਡੈਸਕ - ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਜੇਐਮਐਮ ਆਗੂ ਚੰਪਾਈ ਸੋਰੇਨ ਨੇ ਸੋਮਵਾਰ ਨੂੰ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ ਚੰਪਾਈ ਸੋਰੇਨ 30 ਅਗਸਤ ਨੂੰ ਬੀਜੇਪੀ 'ਚ ਸ਼ਾਮਲ ਹੋਣਗੇ। ਇਸ ਦਾ ਐਲਾਨ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕੀਤਾ ਹੈ।
ਅਮਿਤ ਸ਼ਾਹ ਅਤੇ ਚੰਪਈ ਸੋਰੇਨ ਦੀ ਹੋਈ ਮੀਟਿੰਗ ਦੌਰਾਨ ਬਿਸਵਾ ਸਰਮਾ ਵੀ ਮੌਜੂਦ ਸਨ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਨੇਤਾਵਾਂ ਦੀ ਤਸਵੀਰ ਸਾਂਝੀ ਕਰਦੇ ਹੋਏ, ਆਸਾਮ ਦੇ ਮੁੱਖ ਮੰਤਰੀ ਨੇ ਕਿਹਾ, "ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਡੇ ਦੇਸ਼ ਦੇ ਇੱਕ ਉੱਘੇ ਆਦਿਵਾਸੀ ਨੇਤਾ ਚੰਪਾਈ ਸੋਰੇਨ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ। ਉਹ 30 ਅਗਸਤ ਨੂੰ ਰਾਂਚੀ 'ਚ ਅਧਿਕਾਰਤ ਤੌਰ 'ਤੇ ਭਾਜਪਾ 'ਚ ਸ਼ਾਮਲ ਹੋਣਗੇ।
ਖ਼ੁਸ਼ਖਬਰੀ, ਸ਼ਰਧਾਲੂਆਂ ਲਈ ਮੁੜ ਖੁੱਲ੍ਹਿਆ ਕੇਦਾਰਨਾਥ ਧਾਮ ਪੈਦਲ ਮਾਰਗ, 26 ਦਿਨ ਪਹਿਲਾਂ ਕੀਤਾ ਗਿਆ ਸੀ ਬੰਦ
NEXT STORY