ਧਰਮਸ਼ਾਲਾ— ਭਾਰਤ ਮੌਸਮ ਵਿਗਿਆਨ ਵਿਭਾਗ ਦੀ ਹਿਮਾਚਲ ਪ੍ਰਦੇਸ਼ ਸ਼ਾਖਾ ਨੇ ਸੂਬੇ ਦੇ ਕੁਝ ਜ਼ਿਲਿਆਂ 'ਚ ਅਗਲੇ ਇਕ-ਦੋ ਘੰਟੇ 'ਚ ਤੂਫਾਨ ਦੇ ਨਾਲ ਬਾਰਿਸ਼ ਆਉਣ ਦੀ ਸੰਭਾਵਨਾ ਜਤਾਈ ਹੈ। ਸਾਮਾਚਾਰ ਏਜੰਸੀ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਦੱਸਿਆ ਕਿ ਸ਼ਿਮਲਾ, ਕੁੱਲੂ, ਸੋਲਨ ਮੰਡੀ ਤੇ ਕਾਂਗੜਾ 'ਚ ਬਾਰਿਸ਼ ਤੇ ਤੂਫਾਨ ਆਉਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਜਾਰੀ ਭਵਿੱਖਵਾਣੀ 'ਚ ਹਿਮਾਚਲ ਪ੍ਰਦੇਸ਼, ਆਈ.ਐੱਮ.ਡੀ. ਨੇ ਦੱਸਿਆ ਕਿ 16 ਤੇ 17 ਮਈ ਨੂੰ ਉੱਚ ਅਤੇ ਮੱਧ ਪਹਾੜੀ ਖੇਤਰਾਂ 'ਚ ਤੇਜ਼ ਬਾਰਿਸ਼ ਤੇ ਹਨੇਰੀ ਆਉਣ ਦੀ ਸੰਭਾਵਨਾ ਹੈ। ਹਵਾ ਦੀ ਸਪੀਡ 40 ਤੋਂ 50 ਕਿ.ਮੀ. ਪ੍ਰਤੀਘੰਟੇ ਰਹਿਣ ਦੀ ਸੰਭਾਵਨਾ ਹੈ।
ਮਹਾਤਮਾ ਗਾਂਧੀ ਨੂੰ ਪਾਕਿਸਤਾਨ ਦਾ ਰਾਸ਼ਟਰਪਿਤਾ ਦੱਸਣ ਵਾਲੇ ਨੇਤਾ ਨੂੰ ਭਾਜਪਾ ਨੇ ਕੀਤਾ ਮੁਅੱਤਲ
NEXT STORY