ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਚੰਡੀਗੜ੍ਹ ਮੇਅਰ ਚੋਣ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਨੇ 'ਮੁਸ਼ਕਲ ਸਮੇਂ' 'ਚ ਲੋਕਤੰਤਰ ਨੂੰ ਬਚਾਇਆ ਹੈ। ਅਦਾਲਤ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਲਈ ਵਿਵਾਦਪੂਰਨ ਚੋਣਾਂ ਵਿਚ ਪਈਆਂ ਵੋਟਾਂ ਦੀ ਮੁੜ ਗਿਣਤੀ ਅਤੇ ਅੱਠ ਬੈਲਟ ਪੇਪਰਾਂ 'ਤੇ ਵਿਚਾਰ ਕਰਨ ਤੋਂ ਬਾਅਦ ਨਤੀਜਾ ਘੋਸ਼ਿਤ ਕਰਨ ਦਾ ਨਿਰਦੇਸ਼ ਦੇਵੇਗੀ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ ਵੱਡਾ ਫੈਸਲਾ, 'ਆਪ' ਉਮੀਦਵਾਰ ਨੂੰ ਐਲਾਨਿਆ ਚੰਡੀਗੜ੍ਹ ਦਾ ਮੇਅਰ
ਰਿਟਰਨਿੰਗ ਅਫਸਰ ਨੇ ਉਨ੍ਹਾਂ ਅੱਠ "ਗਲਤ" ਬੈਲਟ ਪੇਪਰਾਂ ਨੂੰ ਅਯੋਗ ਕਰਾਰ ਦਿੱਤਾ। ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ, "ਇਸ ਮੁਸ਼ਕਲ ਸਮੇਂ 'ਚ ਲੋਕਤੰਤਰ ਨੂੰ ਬਚਾਉਣ ਲਈ ਸੁਪਰੀਮ ਕੋਰਟ ਦਾ ਧੰਨਵਾਦ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 30 ਜਨਵਰੀ ਨੂੰ ਚੰਡੀਗੜ੍ਹ ਮੇਅਰ ਦੀ ਚੋਣ ਕਾਂਗਰਸ-ਆਪ ਗਠਜੋੜ ਦੇ ਖਿਲਾਫ ਜਿੱਤੀ ਸੀ। ਮੇਅਰ ਦੇ ਅਹੁਦੇ ਲਈ ਭਾਜਪਾ ਦੇ ਮਨੋਜ ਸੋਨਕਰ ਨੇ 'ਆਪ' ਦੇ ਕੁਲਦੀਪ ਕੁਮਾਰ ਨੂੰ ਹਰਾਇਆ। ਸੋਨਕਰ ਨੂੰ ਆਪਣੇ ਮੁਕਾਬਲੇਬਾਜ਼ ਦੀਆਂ 12 ਵੋਟਾਂ ਦੇ ਮੁਕਾਬਲੇ 16 ਵੋਟਾਂ ਮਿਲੀਆਂ।
ਇਹ ਵੀ ਪੜ੍ਹੋ- ਚੰਡੀਗੜ੍ਹ ਮੇਅਰ ਚੋਣ ਵਿਵਾਦ : ਭਾਜਪਾ ਨੂੰ ਲੱਗਾ ਵੱਡਾ ਝਟਕਾ, CJI ਨੇ 8 ਅਯੋਗ ਵੋਟਾਂ ਦੀ ਮੁੜ ਗਿਣਤੀ ਦੇ ਦਿੱਤੇ ਹੁਕਮ
PM ਮੋਦੀ ਨੇ ਕੀਤੀ ਯਾਮੀ ਗੌਤਮ ਦੀ ਫ਼ਿਲਮ 'ਆਰਟੀਕਲ 370' ਦੀ ਤਾਰੀਫ਼, ਕਿਹਾ- ਹੁਣ ਮਿਲੇਗੀ ਕਸ਼ਮੀਰ ਬਾਰੇ ਸਹੀ ਜਾਣਕਾਰੀ
NEXT STORY