ਦੇਹਰਾਦੂਨ – ਹਾਈਕੋਰਟ ਦੇ ਹੁਕਮ ’ਤੇ ਸੂਬਾ ਸਰਕਾਰ ਨੇ ਚਾਰ ਧਾਮ ਯਾਤਰਾ ਨੂੰ ਮੁਲਤਵੀ ਜ਼ਰੂਰ ਕਰ ਦਿੱਤਾ ਹੈ ਪਰ ਇਸ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਦੇ ਕਾਨੂੰਨ ਵਿਭਾਗ ਤੇ ਰਾਜ ਦੇ ਅਫਸਰਾਂ ਦੀ ਇਕ ਟੀਮ ਦਿੱਲੀ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ- ਚੰਗੀ ਖ਼ਬਰ! ਬੱਚਿਆਂ 'ਤੇ ਨਹੀਂ ਹੋਵੇਗਾ ਤੀਜੀ ਲਹਿਰ ਦਾ ਅਸਰ, ਸਿਹਤ ਮੰਤਰਾਲਾ ਨੇ ਦੱਸੀ ਇਸ ਦੀ ਵਜ੍ਹਾ
ਸੂਬਾ ਸਰਕਾਰ ਨੇ ਇਕ ਜੁਲਾਈ ਤੋਂ ਸੀਮਤ ਗਿਣਤੀ ’ਚ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮੁਨੋਤਰੀ ਦੀ ਯਾਤਰਾ ਸਥਾਨਕ ਲੋਕਾਂ ਲਈ ਖੋਲ੍ਹਣ ਦਾ ਫੈਸਲਾ ਕੀਤਾ ਸੀ। 25 ਜੂਨ ਨੂੰ ਕੈਬਨਿਟ ਨੇ ਇਹ ਫੈਸਲਾ ਕੀਤਾ ਤੇ 28 ਜੂਨ ਦੀ ਦੇਰ ਰਾਤ ਮੁੱਖ ਸਕੱਤਰ ਨੇ ਐੱਸ. ਓ. ਪੀ. ਵੀ ਜਾਰੀ ਕੀਤੀ ਸੀ। ਇਸ ਤੋਂ ਪਹਿਲਾਂ 28 ਜੂਨ ਨੂੰ ਹੀ ਹਾਈ ਕੋਰਟ ਨੇ ਸੂਬਾ ਸਰਕਾਰ ਦੇ ਤਰਕ ਨੂੰ ਗਲਤ ਦੱਸਦੇ ਹੋਏ ਯਾਤਰਾ ਮੁਲਤਵੀ ਕਰਨ ਦੇ ਹੁਕਮ ਦਿੱਤੇ। ਬੁੱਧਵਾਰ ਨੂੰ ਸਰਕਾਰੀ ਬੁਲਾਰੇ ਸੁਬੋਧ ਉਨਿਆਲ ਨੇ ਦੱਸਿਆ ਕਿ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦੀ ਕਾਨੂੰਨ ਵਿਭਾਗ ਨੇ ਸਲਾਹ ਦਿੱਤੀ ਹੈ। ਦਿੱਲੀ ਪਹੁੰਚੇ ਅਫਸਰ ਕੇਸ ਤਿਆਰ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇਸ ਵਾਰ ਵੀ ਨਹੀਂ ਹੋਵੇਗੀ ਕਾਂਵੜ ਯਾਤਰਾ
NEXT STORY