ਗਾਜ਼ੀਆਬਾਦ- ਵਿਦੇਸ਼ ਵਿਚ ਦਾਖ਼ਲਾ ਦਿਵਾਉਣ ਦੇ ਨਾਂ ’ਤੇ ਇਕ ਕੰਪਨੀ ਦੇ ਮੁਲਾਜ਼ਮਾਂ ਨੇ ਕਈ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰੀ। ਦਾਖਲਾ ਨਾ ਮਿਲਣ ਅਤੇ ਵੀਜ਼ਾ ਰੱਦ ਹੋਣ ’ਤੇ ਜਦੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਯੂਰਪੀ ਦੇਸ਼ਾਂ ’ਚ ਮੈਡੀਕਲ ਦੀ ਪੜ੍ਹਾਈ ਕਰਵਾਉਣ ਦੇ ਨਾਂ ’ਤੇ ਦੇਸ਼ ਦੇ ਕਈ ਹਿੱਸਿਆਂ ਤੋਂ ਵਿਦਿਆਰਥੀਆਂ ਨੂੰ ਠੱਗਣ ਅਤੇ ਕਈਆਂ ਨੂੰ ਸਪੇਨ ’ਚ ਫਸਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਨੇ ਮੈਡੀਕਲ ਕਾਲਜ ’ਚ ਦਾਖਲੇ ਦੇ ਨਾਂ ’ਤੇ ਕੁਝ ਵਿਦਿਆਰਥੀਆਂ ਨੂੰ ਸਪੇਨ ਵੀ ਭੇਜਿਆ ਪਰ ਗਲਤ ਦਸਤਾਵੇਜ਼ਾਂ ਕਾਰਨ ਉਨ੍ਹਾਂ ਨੂੰ ਉਥੇ ਦਾਖਲਾ ਨਹੀਂ ਮਿਲਿਆ। ਦੂਜੇ ਪਾਸੇ, ਉਨ੍ਹਾਂ ਦਾ ਆਈਡੈਂਟੀਫਿਕੇਸ਼ਨ ਨੰਬਰ ਫਾਰ ਫਾਰਨਰਸ ਵੀ ਐਕਸਪਾਇਰ ਹੋ ਗਿਆ ਹੈ। ਜਿਸ ਕਾਰਨ ਉਹ ਵਿਦਿਆਰਥੀ ਉਥੇ ਫਸੇ ਹੋਏ ਹਨ।
ਇਸ ਮਾਮਲੇ ’ਚ ਠੱਗੀ ਤੋਂ ਬਾਅਦ ਦਿੱਲੀ ਦੇ ਗੌਤਮ ਨਗਰ ’ਚ ਰਹਿਣ ਵਾਲੇ ਪ੍ਰਮੋਦ ਰਾਘਵਨ ਨੇ ਕੌਸ਼ਾਂਬੀ ਥਾਣੇ ’ਚ ਮਾਮਲਾ ਦਰਜ ਕਰਵਾਇਆ ਹੈ। ਕਈ ਮਾਪਿਆਂ ਨੇ ਕਈ ਥਾਵਾਂ ’ਤੇ ਡਾਕ ਰਾਹੀਂ ਆਪਣੀਆਂ ਸ਼ਿਕਾਇਤਾਂ ਭੇਜੀਆਂ ਹਨ। ਪੁਲਸ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿਚ 10 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।
ਡੀ. ਸੀ. ਪੀ. ਟਰਾਂਸ ਹਿੰਡਨ ਨਿਮਿਸ਼ ਪਾਟਿਲ ਨੇ ਦੱਸਿਆ ਕਿ ਵਿਵੇਕ ਕੁਮਾਰ, ਰਾਹੁਲ ਗੌਤਮ, ਅਰਚਨਾ ਗੌਤਮ, ਓਮਕਾਰ, ਪੁਸ਼ਪਕ, ਸਾਗਰ ਅਤੇ ਸ਼ਿਸ਼ੂਪਾਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਮੁੰਬਈ ਦੇ ਡੋਂਗਰੀ ’ਚ ਵੀ ਇਕ ਮਾਮਲਾ ਦਰਜ ਕੀਤਾ ਗਿਆ ਹੈ। ਕੰਪਨੀ ਦੀ ਵਰਕਿੰਗ ਦੇ ਨਾਲ ਹੁਣ ਤੱਕ ਹੋਈ ਠੱਗੀ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਸ ਸਬੰਧੀ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਦਾ ਦਫਤਰ ਅਜੇ ਵੀ ਬੰਦ ਹੈ।
ਰਾਸ਼ਟਰਪਤੀ ਮੁਰਮੂ ਨੇ ਪੁਰੀ ਦੇ ਬੀਚ ਦਾ ਆਨੰਦ ਮਾਣਿਆ
NEXT STORY