ਗਵਾਲੀਅਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਨੇ ਨਾਮੀਬੀਆ ਤੋਂ ਆਏ 8 ਚੀਤਿਆਂ ’ਚੋਂ 3 ਨੂੰ ਮੱਧ ਪ੍ਰਦੇਸ਼ ਦੇ ਕੁਨੋ ਪਾਲਪੁਰ ਨੈਸ਼ਨਲ ਪਾਰਕ ’ਚ ਬਣੇ ਬਾੜਿਆਂ ’ਚ ਛੱਡ ਦਿੱਤਾ। ਇਸ ਦੇ ਨਾਲ ਹੀ 70 ਸਾਲ ਬਾਅਦ ਭਾਰਤ ’ਚ ਚੀਤਿਆਂ ਦੀ ਆਵਾਜ਼ ਸੁਣਾਈ ਦੇਵੇਗੀ। ਇਨ੍ਹਾਂ 8 ਚੀਤਿਆਂ ਨੂੰ ਵਿਸ਼ੇਸ਼ ਕਾਰਗੋ ਜਹਾਜ਼ ਜ਼ਰੀਏ ਅੱਜ ਸਵੇਰੇ ਨਾਮੀਬੀਆ ਤੋਂ ਗਵਾਲੀਅਰ ਲਿਆਂਦਾ ਗਿਆ। ਇੱਥੇ ਚਿਨੂਕ ਹੈਲੀਕਾਪਟਰ ਤੋਂ ਇਨ੍ਹਾਂ ਨੂੰ ਕੁਨੋ ਨੈਸ਼ਨਲ ਪਾਰਕ ਲਿਜਾਇਆ ਗਿਆ।
ਇਹ ਵੀ ਪੜ੍ਹੋ- 7 ਦਹਾਕਿਆਂ ਬਾਅਦ ਨਾਮੀਬੀਆ ਤੋਂ ਭਾਰਤ ਆਏ 8 ਚੀਤੇ, PM ਮੋਦੀ ਕੁਨੋ ਨੈਸ਼ਨਲ ਪਾਰਕ ’ਚ ਛੱਡਣਗੇ
ਇਸ ਮੌਕੇ ਉਨ੍ਹਾਂ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਭਾਰਤ ਦੀ ਧਰਤੀ ’ਤੇ ਚੀਤੇ ਪਰਤ ਆਏ ਹਨ। ਇਨ੍ਹਾਂ ਚੀਤਿਆਂ ਨਾਲ ਭਾਰਤ ਦੀ ਕੁਦਰਤ ਪ੍ਰੇਮੀ ਚੇਤਨਾ ਵੀ ਪੂਰੀ ਸ਼ਕਤੀ ਨਾਲ ਜਾਗ੍ਰਿਤ ਹੋ ਉਠੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਾਡੇ ਮਿੱਤਰ ਦੇਸ਼ ਨਾਮੀਬੀਆ ਅਤੇ ਉੱਥੋਂ ਦੀ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਦਹਾਕਿਆਂ ਬਾਅਦ ਚੀਤੇ ਭਾਰਤ ਦੀ ਧਰਤੀ ’ਤੇ ਵਾਪਸ ਪਰਤੇ ਹਨ। ਇਸ ਨਾਲ ਵਿਕਾਸ ਅਤੇ ਤਰੱਕੀ ਦੇ ਰਾਹ ਵੀ ਖੁੱਲ੍ਹਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਨੋ ਨੈਸ਼ਨਲ ਪਾਰਕ ’ਚ ਛੱਡੇ ਗਏ ਚੀਤਿਆਂ ਨੂੰ ਵੇਖਣ ਲਈ ਦੇਸ਼ ਵਾਸੀਆਂ ਨੂੰ ਕੁਝ ਮਹੀਨੇ ਦਾ ਸਬਰ ਕਰਨਾ ਹੋਵੇਗਾ, ਉਡੀਕ ਕਰਨੀ ਹੋਵੇਗੀ। ਅੱਜ ਇਹ ਚੀਤੇ ਮਹਿਮਾਨ ਬਣ ਕੇ ਆਏ ਹਨ। ਇਸ ਖੇਤਰ ਤੋਂ ਅਣਜਾਣ ਹਨ। ਕੁਨੋ ਨੈਸ਼ਨਲ ਪਾਰਕ ਨੂੰ ਇਹ ਚੀਤੇ ਆਪਣਾ ਘਰ ਬਣਾ ਸਕਣ, ਇਸ ਲਈ ਸਾਨੂੰ ਇਨ੍ਹਾਂ ਚੀਤਿਆਂ ਨੂੰ ਵੀ ਕੁਝ ਮਹੀਨੇ ਦਾ ਸਮਾਂ ਦੇਣਾ ਹੋਵੇਗਾ।
ਇਹ ਵੀ ਪੜ੍ਹੋ- ਭਾਰਤ 'ਚ 8 ਚੀਤਿਆਂ ਨੂੰ ਲਿਆਉਣ ਲਈ ਨਾਮੀਬੀਆ ਪਹੁੰਚਿਆ ਵਿਸ਼ੇਸ਼ B747 ਜਹਾਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੇ ਮੁੱਖ ਅੰਸ਼
ਅੱਜ ਭਾਰਤ ਦੀ ਧਰਤੀ ’ਤੇ ਚੀਤੇ ਪਰਤ ਆਏ ਹਨ।
ਦਹਾਕਿਆਂ ਪਹਿਲਾਂ ਜੋ ਕੜੀ ਟੁੱਟੀ ਸੀ, ਲੁਪਤ ਹੋ ਗਈ ਸੀ, ਅੱਜ ਉਸ ਨੂੰ ਮੁੜ ਜੋੜਨ ਦਾ ਮੌਕਾ ਮਿਲਿਆ ਹੈ।
ਇਹ ਬਦਕਿਸਮਤੀ ਰਹੀ ਕਿ ਅਸੀਂ 1952 ’ਚ ਚੀਤਿਆਂ ਨੂੰ ਦੇਸ਼ ’ਚੋਂ ਲੁਪਤ ਐਲਾਨ ਕਰ ਦਿੱਤਾ।
ਅੱਜ ਆਜ਼ਾਦੀ ਦੇ ਅੰਮ੍ਰਿਤਕਾਲ ’ਚ ਦੇਸ਼ ਨਵੀਂ ਊਰਜਾ ਨਾਲ ਚੀਤਿਆਂ ਦੇ ਪੁਨਰਵਾਸ ਲਈ ਜੁੱਟ ਗਿਆ ਹੈ।
ਜਦੋਂ ਕੁਦਰਤ ਅਤੇ ਵਾਤਾਵਾਰਣ ਸੁਰੱਖਿਅਤ ਹੁੰਦਾ ਹੈ ਤਾਂ ਸਾਡਾ ਭਵਿੱਖ ਵੀ ਸੁਰੱਖਿਅਤ ਹੁੰਦਾ ਹੈ।
ਕੁਨੋ ਨੈਸ਼ਨਲ ਪਾਰਕ ’ਚ ਚੀਤੇ ਮੁੜ ਦੌੜਦੇ ਹਨ, ਤਾਂ ਘਾਹ ਦੇ ਮੈਦਾਨ ਦਾ ਵਾਤਾਵਰਣ ਬਹਾਲ ਹੋ ਜਾਵੇਗਾ।
ਇਹ ਵੀ ਪੜ੍ਹੋ- ਚਿੱਕੜ ’ਚ ਧੱਸਿਆ ‘ਨੋਟਾਂ ਨਾਲ ਭਰਿਆ ਟਰੱਕ’, ਵੇਖਦੇ ਹੀ ਵੇਖਦੇ ਅੱਗ ਵਾਂਗ ਫੈਲ ਗਈ ਖ਼ਬਰ
ਕੌਮਾਂਤਰੀ ਗਾਈਡਲਾਈਨਜ਼ ’ਤੇ ਚੱਲਦੇ ਭਾਰਤ ਚੀਤਿਆਂ ਨੂੰ ਵਸਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।
ਕੁਦਰਤ ਅਤੇ ਵਾਤਾਵਰਣ, ਜਾਨਵਰ ਅਤੇ ਪੰਛੀ, ਭਾਰਤ ਲਈ ਇਹ ਸਿਰਫ ਸਥਿਰਤਾ ਅਤੇ ਸੁਰੱਖਿਆ ਬਾਰੇ ਨਹੀਂ ਹੈ।
ਸਾਡੇ ਲਈ ਇਹ ਸਾਡੀ ਸਮਝਦਾਰੀ ਅਤੇ ਅਧਿਆਤਮਿਕਤਾ ਦਾ ਆਧਾਰ ਵੀ ਹਨ।
ਅੱਜ 21ਵੀਂ ਸਦੀ ਦਾ ਭਾਰਤ ਪੂਰੀ ਦੁਨੀਆ ਨੂੰ ਸੰਦੇਸ਼ ਦੇ ਰਿਹਾ ਹੈ ਕਿ ਅਰਥਵਿਵਸਥਾ ਅਤੇ ਵਾਤਾਵਰਣ ਆਪਸ ਵਿਚ ਭਿੜਨ ਵਾਲੇ ਖੇਤਰ ਨਹੀਂ ਹਨ।
ਵਾਤਾਵਰਣ ਦੀ ਰੱਖਿਆ ਦੇ ਨਾਲ-ਨਾਲ ਦੇਸ਼ ਦੀ ਤਰੱਕੀ ਵੀ ਹੋ ਸਕਦੀ ਹੈ, ਭਾਰਤ ਨੇ ਦੁਨੀਆ ਨੂੰ ਇਹ ਦਿਖਾ ਦਿੱਤਾ ਹੈ।
ਦੇਸ਼ ਦੇ ਇਨ੍ਹਾਂ ਯਤਨਾਂ ਦਾ ਪ੍ਰਭਾਵ ਆਉਣ ਵਾਲੀਆਂ ਸਦੀਆਂ ਤੱਕ ਦਿਖਾਈ ਦੇਵੇਗਾ।
ਇੱਥੇ ਏਸ਼ੀਆਈ ਸ਼ੇਰਾਂ ਦੀ ਗਿਣਤੀ ਵਿਚ ਵੀ ਵੱਡਾ ਵਾਧਾ ਹੋਇਆ ਹੈ।
ਇਸ ਪਿੱਛੇ ਦਹਾਕਿਆਂ ਦੀ ਮਿਹਨਤ, ਖੋਜ-ਅਧਾਰਿਤ ਨੀਤੀਆਂ ਅਤੇ ਜਨ ਭਾਗੀਦਾਰੀ ਦੀ ਵੱਡੀ ਭੂਮਿਕਾ ਹੈ।
ਅੱਜ ਦੇਸ਼ ਵਿੱਚ 75 ਵੈਟਲੈਂਡਾਂ ਨੂੰ ਰਾਮਸਰ ਸਾਈਟਾਂ ਵਜੋਂ ਘੋਸ਼ਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਜਨਮ ਦਿਨ ’ਤੇ ਵਿਸ਼ੇਸ਼ : PM ਮੋਦੀ ਦੇ ਅਜਿਹੇ ਵੱਡੇ ਫ਼ੈਸਲੇ, ਜਿਨ੍ਹਾਂ ਨੇ ਬਣਾਇਆ ਇਤਿਹਾਸ
PM ਮੋਦੀ ਵੱਲੋਂ ਪੁਤਿਨ ਨੂੰ ਦਿੱਤੀ ਸਲਾਹ ਦੀ ਅਮਰੀਕੀ ਮੀਡੀਆ ਨੇ ਕੀਤੀ ਤਾਰੀਫ਼
NEXT STORY