ਜੰਮੂ— ਜੰਮੂ-ਕਸ਼ਮੀਰ ਹਾਈਵੇਅ 'ਤੇ ਇਕ ਟਰੱਕ ਫਿਸਲ ਕੇ ਚਿਨਾਬ 'ਚ ਡਿੱਗ ਗਿਆ, ਜਿਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਫਲਾਂ ਨਾਲ ਲੱਦਿਆ ਟਰੱਕ ਸ਼੍ਰੀਨਗਰ ਜਾ ਰਿਹਾ ਸੀ। ਹਾਦਸਾ ਰਾਮਬਨ ਦੇ ਮੇਹਰ ਖੇਤਰ ਨੇੜੇ ਹੋਇਆ ਹੈ।
ਜੰਮੂ-ਕਸ਼ਮੀਰ 'ਚ ਮੰਗਲਵਾਰ ਰਾਤ ਤੋਂ ਬਾਰਸ਼ ਹੋ ਰਹੀ ਹੈ। ਸੜਕ 'ਤੇ ਫਿਸਲਣ ਕਾਰਨ ਟਰੱਕ ਬੇਕਾਬੂ ਹੋ ਕੇ ਚਿਨਾਬ 'ਚ ਜਾ ਡਿੱਗਾ। ਟਰੱਕ 'ਚ ਸਵਾਰ ਦੋ ਲੋਕ ਪਾਣੀ 'ਚ ਵਹਿ ਗਏ। ਪੁਲਸ ਅਤੇ ਸਥਾਨਕ ਲੋਕ ਮੌਕੇ 'ਤੇ ਪੁੱਜੇ। ਉਹ ਚਾਲਕ ਅਤੇ ਕਲੀਨਰ ਦੀ ਤਲਾਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ।
ਕਟੜਾ ਤੋਂ ਦਿੱਲੀ ਜਾ ਰਹੀ ਟਰੇਨ ਦਾ ਹੋਇਆ ਬਰੇਕ ਜਾਮ, ਟਲਿਆ ਵੱਡਾ ਹਾਦਸਾ
NEXT STORY