ਚੇਨਈ– ਤਿਰੁਪੁਰ ਪੁਲਸ ਨੇ ਇਕ ਰੀਅਲ ਅਸਟੇਟ ਕਾਰੋਬਾਰੀ ਨੂੰ ਅਗਵਾ ਕਰਨ ਅਤੇ ਉਸ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਇਕ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ। ਤਿਰੁਪੁਰ ਦੇ ਸ਼ਿਵਕੁਮਾਰ (52) ਨੂੰ ਆਪਣੇ ਪਿਤਾ ਪੋਨੁਸਾਮੀ ਗਾਉਂਡਰ ਦੀ ਮੌਤ ਤੋਂ ਬਾਅਦ ਤਮਿਲਨਾਡੂ ਦੇ ਕੋਇੰਬਟੂਰ ਅਤੇ ਤਿਰੁਪੁਰ ’ਚ ਜ਼ਮੀਨ ਦਾ ਵੱਡਾ ਹਿੱਸਾ ਵਿਰਾਸਤ ’ਚ ਮਿਲਿਆ। ਉਸ ਦੀ ਭੈਣ ਅੰਬਿਕਾ (48) ਨੇ ਉਸ ਨੂੰ ਇਸ ਜਾਇਦਾਦ ’ਚੋਂ ਕੁਝ ਆਪਣੇ ਨਾਂ ਕਰਨ ਲਈ ਕਿਹਾ ਪਰ ਸ਼ਿਵਕੁਮਾਰ ਨੇ ਮਨ੍ਹ ਕਰ ਦਿੱਤਾ ਅਤੇ ਇਸ ਕਾਰਨ ਦੋਵਾਂ ਵਿਚਾਲੇ ਦੁਸ਼ਮਣੀ ਹੋ ਗਈ।
ਮਾਮਲੇ ਦੀ ਜਾਂਚ ਕਰ ਰਹੀ ਤਿਰੁਪੁਰ ਪੁਲਸ ਮੁਤਾਬਕ ਅੰਬਿਕਾ, ਉਸ ਦਾ ਪਤੀ ਵੇਲੁਸਾਮੀ ਅਤੇ ਉਸ ਦੇ ਬੇਟੇ ਗੋਕੁਲ ਨੇ ਕੁਝ ਦਿਨਾਂ ਪਹਿਲਾਂ ਇਕ ਗਿਰੋਹ ਨਾਲ ਮਿਲ ਕੇ ਸ਼ਿਵਕੁਮਾਰ ਨੂੰ ਅਗਵਾ ਕਰ ਲਿਆ। ਡਰੇ ਹੋਏ ਸ਼ਿਵਕੁਮਾਰ ਨੇ ਜਾਇਦਾਦ ਦੇ ਦਸਤਾਵੇਜ਼ਾਂ ’ਤੇ ਹਸਤਾਖਰ ਕਰ ਕੇ ਉਨ੍ਹਾਂ ਨੂੰ ਦੇ ਦਿੱਤੇ। ਉਸ ਦੇ ਕੋਲੋਂ 1.5 ਲੱਖ ਰੁਪਏ ਦੇ ਗਹਿਣੇ ਵੀ ਖੋਹ ਲਏ ਗਏ।
ਮਾਮਲੇ ’ਚ ਪੁਲਸ ਨੇ ਵੇਲੁਸਾਮੀ, ਉਸ ਦੇ ਬੇਟੇ ਗੋਕੁਲ ਅਤੇ ਗਿਰੋਹ ਦੇ 3 ਮੈਂਬਰਾਂ ਰਿਆਜ ਖਾਨ (36), ਸ਼ਾਹੁਲ ਹਮੀਦ (32) ਅਤੇ ਅਸ਼ਰਫ ਅਲੀ (26) ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਭੈਣ ਅੰਬਿਕਾ ਅਤੇ 2 ਹੋਰ ਫਰਾਰ ਹਨ।
ਰੇਵਾੜੀ ਦਾ ਕਾਰੋਬਾਰੀ ਦੀਕੇਸ਼ ਹੈਲੀਕਾਪਟਰ ਰਾਹੀਂ ਲਿਆਇਆ ਦੁਲਹਨ, ਦੋਵੇਂ ਪਿੰਡਾਂ 'ਚ ਬਣਾਏ ਗਏ ਸਨ ਹੈਲੀਪੈਡ
NEXT STORY