ਰਾਏਪੁਰ— ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ ਵਿਚ ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕਰ ਕੇ ਮੰਗਲਵਾਰ ਯਾਨੀ ਕਿ ਅੱਜ ਇਕ ਬੱਸ ਨੂੰ ਉਡਾ ਦਿੱਤਾ, ਜਿਸ ’ਚ 3 ਜਵਾਨ ਸ਼ਹੀਦ ਹੋ ਗਏ। ਜਦਕਿ ਕਈ ਹੋਰ ਜਵਾਨ ਜ਼ਖਮੀ ਹੋਏ ਹਨ। ਸੂਬੇ ਦੇ ਪੁਲਸ ਜਨਰਲ ਡਾਇਰੈਕਟਰ ਡੀ. ਐੱਮ. ਅਵਸਥੀ ਨੇ ਦੱਸਿਆ ਕਿ ਨਾਰਾਇਣਪੁਰ ਜ਼ਿਲ੍ਹੇ ਦੇ ਕੜੇਮੇਟਾ ਅਤੇ ਕਨਹਰਗਾਂਵ ਵਿਚਾਲੇ ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕਰ ਕੇ ਸੁਰੱਖਿਆ ਫੋਰਸ ਦੀ ਬੱਸ ਨੂੰ ਉਡਾ ਦਿੱਤਾ। ਘਟਨਾ ਵਿਚ 3 ਜਵਾਨ ਸ਼ਹੀਦ ਹੋ ਗਏ ਹਨ।
ਅਵਸਥੀ ਨੇ ਦੱਸਿਆ ਕਿ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਨਕਸਲ ਵਿਰੋਧੀ ਮੁਹਿੰਮ ਵਿਚ ਰਵਾਨਾ ਕੀਤਾ ਗਿਆ ਸੀ। ਮੁਹਿੰਮ ਤੋਂ ਵਾਪਸੀ ਦੌਰਾਨ ਉਹ ਇਕ ਬੱਸ ’ਚ ਸਵਾਰ ਸਨ। ਬੱਸ ਜਦੋਂ ਕੜੇਮੇਟਾ ਅਤੇ ਕਨਹਰਗਾਂਵ ਪਿੰਡ ਦੇ ਮੱਧ ’ਚ ਪੁੱਜੀ ਤਾਂ ਨਕਸਲੀਆਂ ਨੇ ਬਾਰੂਦੀ ਸੁਰੰਗ ਵਿਚ ਧਮਾਕਾ ਕਰ ਦਿੱਤਾ। ਪੁਲਸ ਜਨਰਲ ਡਾਇਰੈਕਟਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਵਾਧੂ ਸੁਰੱਖਿਆ ਫੋਰਸ ਨੂੰ ਘਟਨਾ ਵਾਲੀ ਥਾਂ ਵੱਲ ਰਵਾਨਾ ਕੀਤਾ ਗਿਆ ਹੈ। ਘਟਨਾ ਦੇ ਸਬੰਧ ਵਿਚ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਕੁਵੈਤ ਜਾਣ ਦੇ ਨਾਮ ’ਤੇ 900 ਨਰਸਾਂ ਨਾਲ ਠੱਗੀ, ਈ. ਡੀ. ਨੇ ਕੰਪਨੀ ’ਤੇ ਕੱਸਿਆ ਸ਼ਿੰਕਜਾ
NEXT STORY